ਘਟੀਆ ਗੋਲਾ-ਬਾਰੂਦ ਦੀ ਵਜ੍ਹਾ ਨਾਲ ਹੋਣ ਵਾਲੀਆਂ ਦੁਰਘਟਨਾਵਾਂ ‘ਚ ਜਾ ਰਹੀ ਫ਼ੌਜੀਆਂ ਦੀ ਜਾਨ : ਸੂਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫੌਜ ਨੇ ਘਟੀਆ ਕੁਆਲਿਟੀ ਦੇ ਗੋਲੇ-ਬਾਰੂਦ ਨਾਲ ਵੱਧਦੀ ਦੁਰਘਟਨਾਵਾਂ ‘ਤੇ ਚਿਤਾਵਨੀ ਦਿੱਤੀ ਹੈ...

Indian Army

ਨਵੀਂ ਦਿੱਲੀ : ਭਾਰਤੀ ਫੌਜ ਨੇ ਘਟੀਆ ਕੁਆਲਿਟੀ ਦੇ ਗੋਲੇ-ਬਾਰੂਦ ਨਾਲ ਵੱਧਦੀ ਦੁਰਘਟਨਾਵਾਂ ‘ਤੇ ਚਿਤਾਵਨੀ ਦਿੱਤੀ ਹੈ। ਇਹ ਗੋਲਾ-ਬਾਰੂਦ ਸਰਕਾਰੀ ਆਰਡੀਨੈਂਸ ਫੈਕਟਰੀ ਬੋਰਡ (OFB)  ਨਾਲ ਟੈਂਕ, ਤੋਪ, ਏਅਰ ਡਿਫੈਂਸ ਅਤੇ ਦੂਜੀਆਂ ਗੰਨਾਂ ਲਈ ਸਪਲਾਈ ਕੀਤਾ ਜਾਂਦਾ ਹੈ। ਰਿਪੋਰਟ ਮੁਤਾਬਕ, ਫੌਜ ਨੇ ਰੱਖਿਆ ਮੰਤਰਾਲਾ ਨੂੰ ਦੱਸਿਆ ਹੈ ਕਿ ਘਟੀਆ ਕੁਆਲਿਟੀ ਦੇ ਗੋਲੇ-ਬਾਰੂਦ ਦੀ ਵਜ੍ਹਾ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ ਫ਼ੌਜੀਆਂ ਦੀਆਂ ਜਾਨਾਂ ਜਾ ਰਹੀਆਂ ਹਨ, ਫੌਜੀ ਜਖ਼ਮੀ ਹੋ ਰਹੀ ਹੈ ਅਤੇ ਸਮੱਗਰੀ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਇਸ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ OFB ਤੋਂ ਆਉਣ ਵਾਲੇ ਕਈ ਤਰ੍ਹਾਂ ਦੇ ਗੋਲੇ-ਬਾਰੂਦਾਂ ‘ਤੇ ਫੌਜ ਦਾ ਭਰੋਸਾ ਘੱਟ ਹੁੰਦਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਹੈ ਕਿ ਗੋਲੇ-ਬਾਰੂਦ ਦੀ ਕਵਾਲਿਟੀ ‘ਤੇ OFB  ਦਾ ਠੀਕ ਤਰ੍ਹਾਂ ਨਾਲ ਧਿਆਨ ਨਾ ਦਿੱਤੇ ਜਾਣ ‘ਤੇ ਫੌਜ ਨੇ ਸੈਕਰੇਟਰੀ (ਡਿਫੇਂਸ ਪ੍ਰੋਡਕਸ਼ਨ) ਅਜੈ ਕੁਮਾਰ ਦੇ ਸਾਹਮਣੇ ਗੰਭੀਰ ਚਿੰਤਾ ਸਾਫ਼ ਜ਼ਾਹਿਰ ਕੀਤੀ ਹੈ। ਫੌਜ ਨੇ ਕਿਹਾ ਹੈ ਕਿ ਘਟੀਆ ਗੋਲੇ-ਬਾਰੂਦ ਦੀ ਵਜ੍ਹਾ ਨਾਲ 105 ਐਮਐਮ ਇੰਡੀਅਨ ਫੀਲਡ ਗੰਨ, 105 ਐਮਐਮ ਲਾਇਟ ਫੀਲਡ ਗੰਨ, 130 ਐਮਐਮ ਐਮਏ 1 ਮੀਡੀਅਮ ਗੰਨ, 40 ਐਮਐਮ ਐਲ-70 ਏਅਰ ਡਿਫੇਂਸ ਗੰਨ ਦੇ ਨਾਲ-ਨਾਲ ਟੀ-72,

ਟੀ-90 ਅਤੇ ਅਰਜੁਨ ਟੈਂਕਾਂ ਦੀ ਮੁੱਖ ਗੰਨ ਲਗਾਤਾਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਖਰਾਬ ਗੋਲੇ-ਬਾਰੂਦ ਦੀ ਵਜ੍ਹਾ ਨਾਲ 155 ਐਮਐਮ ਦੀ ਬੋਫੋਰਸ ਗੰਨਾਂ ਦੇ ਨਾਲ ਵੀ ਦੁਰਘਟਨਾਵਾਂ ਹੋਈਆਂ ਹਨ। ਦੱਸਿਆ ਹੈ ਜਾ ਰਿਹਾ ਹੈ ਕਿ  ਸਮੱਸਿਆਵਾਂ ਦਾ ਹੱਲ ਕਰਨ ‘ਚ OFB  ਦੇ ਹੋਲੀ ਰਵੀਏ ਦੀ ਵਜ੍ਹਾ ਨਾਲ ਫੌਜ ਨੇ ਲੰਮੀ ਰੇਂਜ ਦੇ ਕੁਛ ਗੋਲਾ-ਬਰੂਦਾਂ ਦਾ ਇਸਤੇਮਾਲ ਹੀ ਬੰਦ ਕਰ ਦਿੱਤਾ ਹੈ।