ਐਸ. ਚਟੋਪਾਧਿਆਏ ਬਣੇ ਪੰਜਾਬ ਦੇ ਨਵੇ ਵਿਜੀਲੈਂਸ ਬਿਉਰੋ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨਕਾਰ ਗੁਪਤਾ ਦੀ ਥਾਂ ਆਈ ਪੀ ਐਸ ਸਹੋਤਾ ਨੂੰ  ਚੰਨੀ ਸਰਕਾਰ ’ਚ  ਪੰਜਾਬ ਪੁਲਿਸ ਮੁਖੀ ਲਾਏ ਜਾਣ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਬਿਉਰੋ ਦਾ ਨਵਾਂ ਮੁਖੀ ਲਾਇਆ ਗਿਆ ਹੈ।

S. Chattopadhyay becomes Punjab's new Vigilance Bureau chief

ਚੰਡੀਗੜ੍ਹ (ਭੁੱਲਰ): ਦਿਨਕਾਰ ਗੁਪਤਾ ਦੀ ਥਾਂ ਆਈ ਪੀ ਐਸ ਸਹੋਤਾ ਨੂੰ  ਚੰਨੀ ਸਰਕਾਰ ’ਚ  ਪੰਜਾਬ ਪੁਲਿਸ ਮੁਖੀ ਲਾਏ ਜਾਣ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਬਿਉਰੋ ਦਾ ਨਵਾਂ ਮੁਖੀ ਲਾਇਆ ਗਿਆ ਹੈ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਜਾਰੀ ਹੁਕਮ ਮੁਤਾਬਕ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਡੀਜੀਪੀ ਐਸ ਚਟੋਪਾਧਿਆਏ ਨੂੰ ਬੀ ਕੇ ਉਪਲ ਦੀ ਥਾਂ ਵਿਜੀਲੈਂਸ ਮੁਖੀ ਦੇ ਅਹੁਦੇ ਉਪਰ ਮੁੱਖ ਡਾਇਰੈਕਟਰ ਵਜੋਂ ਤੈਨਾਤ ਕੀਤਾ ਗਿਆ ਹੈ।

ਹੋਰ ਪੜ੍ਹੋ: ਸੰਪਾਦਕੀ: ਅੱਧਾ ਪੰਜਾਬ, ਬੰਗਾਲ, ਕਸ਼ਮੀਰ ਤੇ ਰਾਜਸਥਾਨ ਬੀ.ਐਸ.ਐਫ਼ ਰਾਹੀਂ ਕੇਂਦਰ ਦੇ ਸ਼ਿਕੰਜੇ ਹੇਠ

ਉਪਲ ਛੁੱਟੀ  ’ਤੇ ਚਲੇ ਗਏ ਹਨ। ਚਟੋਪਾਧਿਆਏ ਨੂੰ ਪਾਵਰਕਾਮ ਦੇ  ਡੀ ਜੀ ਪੀ  ਦੇ ਨਾਲ ਵਿਜੀਲੈਂਸ ਦਾ ਵਾਧੂ ਚਾਰਜ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚਟੋਪਾਧਿਆਏ ਦਾ ਨਾਮ ਪੰਜਾਬ ਦੇ ਨਵੇਂ ਬਣਨ ਵਾਲੇ ਪੱਕੇ ਪੁਲਿਸ ਮੁਖੀ ਦੀ ਨਿਯੁਕਤੀ ਲਈ ਵੀ ਪੰਜਾਬ ਸਰਕਾਰ ਵਲੋਂ ਯੂ ਪੀ ਐਸ ਸੀ ਨੂੰ 10 ਨਾਵਾਂ ਦੇ ਪੈਨਲ ’ਚ ਭੇਜਿਆ ਗਿਆ ਹੈ। ਵਿਜੀਲੈਂਸ ਮੁਖੀ ਲਾਏ ਜਾਂ ਬਾਅਦ ਹੁਣ ਸੰਕੇਤ ਸਾਫ਼ ਹੈ ਕਿ ਪੰਜਾਬ ਸਰਕਾਰ ਚਟਪਾਧਿਆਏ ਨੂੰ ਨਵਾਂ  ਪੁਲਿਸ ਮੁਖੀ ਬਣਾਉਣ ਲਈ ਪਹਿਲ ਦੇਵੇਗੀ। ਉਹ ਨਵਜੋਤ ਸਿੱਧੂ ਦੀ ਵੀ ਪਸੰਦ  ਹਨ।