ਸਾਲ 2018 ‘ਚ ਹੋਏ ਹਾਦਸਿਆਂ ਨੇ ਹਿਲਾ ਕੇ ਰੱਖ ਦਿਤਾ ਪੂਰਾ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 2019 ਦੇ ਆਉਣ ਦੇ ਬਸ ਕੁਝ ਹੀ ਦਿਨ ਰਿਹ ਗਏ ਹਨ। ਸਾਲ 2018  ਵਿਚ ਇਥੇ ਪੰਜਾਬ ਵਿਚ ਵਧੀਆਂ ਖ਼ਬਰਾਂ ਸਾਹਮਣੇ ਆਈਆਂ....

Nirankari

ਨਵੀਂ ਦਿੱਲੀ (ਭਾਸ਼ਾ) : ਸਾਲ 2019 ਦੇ ਆਉਣ ਦੇ ਬਸ ਕੁਝ ਹੀ ਦਿਨ ਰਿਹ ਗਏ ਹਨ। ਸਾਲ 2018  ਵਿਚ ਇਥੇ ਪੰਜਾਬ ਵਿਚ ਵਧੀਆਂ ਖ਼ਬਰਾਂ ਸਾਹਮਣੇ ਆਈਆਂ ਤਾਂ ਉਥੇ ਕੁਝ ਅਜਿਹੇ ਹਾਦਸੇ ਵੀ ਹੋਏ ਹਨ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿਤਾ। ਪੰਜਾਬ ਵਿਚ ਦੀਵਾਲੀ, ਦੁਸ਼ਹਿਰਾ ਵਰਗੇ ਵੱਡੇ ਤਿਉਹਾਰਾਂ ਵਿਚ ਲੋਕਾਂ ਦੇ ਮਨਾਂ ਵਿਚ ਖ਼ੁਸ਼ੀ ਹੁੰਦੀ ਹੈ, ਤਾਂ ਇਸ ਸਾਲ ਇਹ ਤਿਉਹਾਰਾਂ ਵਿਚ ਲੋਕਾਂ ਦੇ ਹੰਝੂ ਰੁਕ ਨਹੀਂ ਸਕੇ। ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਹੋਏ ਹਾਦਸਿਆਂ ਨੇ ਪੂਰੇ ਤਿਉਹਾਰ ਦੇ ਰੰਗ ਨੂੰ ਬਦਲ ਕੇ ਰੱਖ ਦਿਤਾ। ਆਉ ਜਾਣਦੇ ਹਾਂ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਬਾਰੇ।

ਪੂਰੇ ਦੇਸ਼ ਵਿਚ ਦੁਸ਼ਹਿਰੇ ਦੇ ਤਿਉਹਾਰ ਵਿਚ ਲੋਕ ਖੁਸ਼ੀਆਂ ਮਨਾ ਰਹੇ ਸੀ ਤਾਂ ਉਥੇ ਅੰਮ੍ਰਿਤਸਰ ਵਿਚ ਅਜਿਹਾ ਹਾਦਸਾ ਹੋਇਆ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿਤਾ। ਅੰਮ੍ਰਿਤਸਰ ਦੇ ਜੋੜਾ ਰੇਲਵੇ ਫਾਟਕ ਉਤੇ 19 ਅਕਤੂਬਰ ਨੂੰ ਰਾਵਣ ਦਹਿਣ ਦੇ ਦੌਰਾਨ ਮੌਤ ਦਾ ਖੂਹ ਬਣ ਗਿਆ। ਟ੍ਰੇਨ ਹਾਦਸੇ ਵਿਚ 61 ਲੋਕ ਮਾਰੇ ਗਏ ਅਤੇ ਕਰੀਬ 72 ਲੋਕ ਜ਼ਖ਼ਮੀ ਹੋ ਗਏ ਸੀ। ਰਾਵਣ ਦੇਖਣ ਆਏ ਰੇਲਵੇ ਟ੍ਰੇਕ ਉਤੇ ਖੜ੍ਹੇ ਲੋਕਾਂ ਨੂੰ ਟ੍ਰੇਨ ਨੇ ਕੁਚਲ ਦਿਤਾ ਅਤੇ ਦੇਖਤੇ ਹੀ ਦੇਖਦੇ ਚਾਰੇ ਪਾਸੇ ਖੂਨ ਹੀ ਖੂਨ ਹੋ ਗਿਆ। ਇਸ ਹਾਦਸੇ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਦਲਵੀਰ ਸਿੰਘ ਵੀ ਅਪਣੀ ਜਾਨ ਨਹੀਂ ਬਚਾ ਸਕੇ।

ਦਲਵੀਰ ਸਿੰਘ ਰਾਮਲੀਲਾ ਵਿਚ ਹਰ ਸਾਲ ਰਾਮ ਦਾ ਕਿਰਦਾਰ ਨਿਭਾਉਂਦੇ ਸੀ। ਪਰ ਦੋਸਤਾਂ ਦੇ ਕਹਿਣ ਤੇ ਉਹ ਰਾਵਣ ਦਾ ਰੋਲ ਅਦਾ ਕਰ ਰਹੇ ਸੀ। ਟ੍ਰੇਨ ਨੂੰ ਆਉਂਦੇ ਦੇਖ ਦਲਵੀਰ ਸਿੰਘ ਨੇ ਟ੍ਰੇਕ ਤੋਂ ਖਿੱਚ ਕੇ ਤਿੰਨ ਲੋਕਾਂ ਦੀ ਜਾਨ ਬਚਾਏ, ਪਰ ਅਪਣੇ ਆਪ ਨੂੰ ਨਹੀਂ ਬਚਾ ਸਕਿਆ। ਨਾਲ ਹੀ ਅੰਮ੍ਰਿਤਸਰ ਵਿਚ ਹੋਏ ਹਾਦਸੇ ਦੀ ਅੱਗ ਹਲੇ ਠੰਡੀ ਨਹੀਂ ਹੋਈ ਸੀ ਕਿ ਫਿਰ ਅਜਿਹਾ ਹਾਦਸਾ ਹੋ ਗਿਆ ਜਿਸ ਨਾਲ ਲੋਕਾਂ ਅਤੇ ਸਰਕਾਰ ਦੀ ਰਾਤਾਂ ਦੀਰ ਨੀਂਦ ਉਡਾ ਕੇ ਰੱਖ ਦਿਤੀ। 18 ਨਵੰਬਰ ਨੂੰ ਪਜਾੰਬ ਦੇ ਅੰਮ੍ਰਿਤਸਰ ਵਿਚ ਰਾਜਾਸਾਂਸੀ ਦੇ ਕੋਲ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਵਿਚ ਅਤਿਵਾਦੀ ਹਮਲਾ ਹੋਇਆ।

ਜਿਥੇ ਗ੍ਰਨੇਡ ਧਮਾਕਾ ਕੀਤਾ ਗਿਆ, ਇਸ ਦਰਦਨਾਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅਤੇ 20 ਜਖ਼ਮੀ ਹੋ ਗਏ ਸੀ। ਨਿਰੰਕਾਰੀ ਭਵਨ ਉਤੇ ਗ੍ਰਨੇਡ ਨਾਲ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਦੇ ਤਾਰ ਆਈਐਸਆਈ ਦੇ ਨਾਲ ਮਿਲੇ ਹੋਣ ਦੀ ਗੱਲ ਸਾਹਮਣੇ ਆਈ। ਇਸ ਵਾਰਦਾਤ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਅੰਜ਼ਾਮ ਦਿਤਾ ਸੀ। ਵਾਰਦਾਤ ਵਿਚ ਪਾਕਿਸਤਾਨ ਵਿਚ ਮੇਡ ਗ੍ਰਨੇਡ ਦਾ ਇਸਤੇਮਾਲ ਕੀਤਾ ਗਿਆ। ਇਸ ਹਮਲੇ ਦੇ ਤਾਰ ਸਿਧੇ ਤੌਰ ‘ਤੇ ਪਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਨਾਲ ਜੁੜ ਗਏ।

ਜਿਸ ਦਾ ਖ਼ੁਲਾਸਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਂਨਫਰੰਸ ਕਰਕੇ ਕੀਤਾ।