ਭਿਆਨਕ ਰੇਲ ਹਾਦਸੇ ‘ਚ ਵਿਅਕਤੀ ਦੀਆਂ ਦੋਵੇਂ ਲੱਤਾਂ ਸਰੀਰ ਤੋਂ ਹੋਈਆਂ ਵੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਸ਼ਨਿਚਰਵਾਰ ਸਵੇਰੇ ਇਕ ਟ੍ਰੇਨ ਹਾਦਸੇ ਵਿਚ ਵਿਅਕਤੀ ਦੀਆਂ ਦੋਵੇਂ ਲੱਤਾਂ ਉਸ ਦੇ ਸਰੀਰ ਤੋਂ ਕੱਟ ਕੇ...

In a fierce train accident, both the legs of the person...

ਜਲੰਧਰ (ਪੀਟੀਆਈ) : ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਸ਼ਨਿਚਰਵਾਰ ਸਵੇਰੇ ਇਕ ਟ੍ਰੇਨ ਹਾਦਸੇ ਵਿਚ ਵਿਅਕਤੀ ਦੀਆਂ ਦੋਵੇਂ ਲੱਤਾਂ ਉਸ ਦੇ ਸਰੀਰ ਤੋਂ ਕੱਟ ਕੇ ਵੱਖ ਹੋ ਗਈਆਂ। ਸੰਯੋਗ ਨਾਲ ਉਸ ਦੀ ਜਾਨ ਬਚ ਗਈ। ਇਸ ਘਟਨਾ ਨੂੰ ਕੋਈ ਖ਼ੁਦਕੁਸ਼ੀ ਦੀ ਕੋਸ਼ਿਸ਼ ਦੱਸ ਰਿਹਾ ਹੈ ਅਤੇ ਕੋਈ ਦੁਰਘਟਨਾ। ਅਸਲੀਅਤ ਭਾਵੇਂ ਜੋ ਵੀ ਹੋਵੇ ਪਰ ਫਿਲਹਾਲ ਉਹ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਹੈ। ਪੁਲਿਸ ਵਲੋਂ ਵਿਅਕਤੀ ਦੀਆਂ ਦੋਵੇਂ ਵੱਡ੍ਹੀਆਂ ਲੱਤਾਂ ਹਸਪਤਾਲ ‘ਚ ਪਹੁੰਚਾਉਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੋਵੇਂ ਲੱਤਾਂ ਗਵਾ ਚੁੱਕੇ ਇਸ ਵਿਅਕਤੀ ਦੀ ਪਹਿਚਾਣ ਜਲੰਧਰ ਦੀ ਪਾਰਸ ਕਲੋਨੀ ਨਿਵਾਸੀ ਇੰਦਰਜੀਤ ਸਿੱਕੇ ਦੇ ਰੂਪ ਵਿਚ ਹੋਈ ਹੈ। 65 ਸਾਲ ਦੇ ਇੰਦਰਜੀਤ ਪੇਸ਼ੇ ਤੋਂ ਬਿਲਡਿੰਗ ਮੈਟੀਰਿਅਲ ਦੇ ਕਾਰੋਬਾਰੀ ਹਨ। ਹਾਲਾਂਕਿ ਖੇਤੀ ਲਈ ਜ਼ਮੀਨ ਵੀ ਹੈ ਪਰ ਉਸ ਨੇ ਜ਼ਮੀਨ ਠੇਕੇ ‘ਤੇ ਦਿਤੀ ਹੋਈ ਹੈ। ਇੰਦਰਜੀਤ ਦਾ ਇਕ ਪੁੱਤਰ ਆਸਟਰੇਲੀਆ ਵਿਚ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਨਿਚਰਵਾਰ ਨੂੰ 10:55 ਵਜੇ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ-2 ‘ਤੇ ਉਨ੍ਹਾਂ ਦੀਆਂ ਦੋਵੇਂ ਲੱਤਾਂ ਟਰੇਨ ਨਾਲ ਵੱਡ੍ਹੀਆਂ ਗਈਆਂ।

ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਨੇ ਇੰਦਰਜੀਤ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਐਨਐਚਐਸ ਹਸਪਤਾਲ ਲੈ ਗਏ। ਸਟੇਸ਼ਨ ‘ਤੇ ਹਾਦਸੇ ਦੇ ਗਵਾਹ ਬਣੇ ਲੋਕਾਂ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਪਠਾਨਕੋਟ-ਨਵੀਂ ਦਿੱਲੀ ਸੁਪਰਫਾਸਟ ਐਕਸਪ੍ਰੈਸ ਪਲੇਟਫਾਰਮ-2 ‘ਤੇ ਪਹੁੰਚੀ ਸੀ। 10:55 ‘ਤੇ ਟਰੇਨ ਲੁਧਿਆਣੇ ਵੱਲ ਨੂੰ ਜਾਣ ਲਈ ਚੱਲਣ ਲੱਗੀ ਤਾਂ ਇਸ ਵਿਅਕਤੀ ਨੇ ਟਰੇਨ ਦੇ ਅੱਗੇ ਛਲਾਂਗ ਲਗਾ ਦਿਤੀ।

ਵੈਂਡਰ ਨੇ ਦੱਸਿਆ ਕਿ ਟਰੇਨ  ਦੇ ਆਉਣ ਤੋਂ ਪਹਿਲਾਂ ਹੀ ਕਾਰੋਬਾਰੀ ਉਥੇ ਆ ਗਿਆ ਸੀ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਮਾਮਲਾ ਨਹੀਂ ਸੀ, ਜਿਸ ਕਾਰਨ ਉਹ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ। ਥਾਣਾ ਜੀਆਰਪੀ ਦੇ ਐਸਐਚਓ ਸਤਪਾਲ ਅਤੇ ਏਐਸਆਈ ਹੀਰਾ ਦੇ ਮੁਤਾਬਕ ਇੰਦਰਜੀਤ ਨੇ ਬਿਆਨ ਦਿਤੇ ਹਨ ਕਿ ਉਹ ਸਿਟੀ ਸਟੇਸ਼ਨ ਤੋਂ ਲੁਧਿਆਣੇ ਜਾਣ ਲਈ ਟਰੇਨ ਫੜਨ ਆਏ ਸਨ।

ਥੋੜ੍ਹਾ ਲੇਟ ਹੋ ਗਏ ਤਾਂ ਟ੍ਰੇਨ ਚੱਲ ਪਈ। ਜਿਵੇਂ ਹੀ ਟਰੇਨ ਚੜ੍ਹਨ ਲੱਗੇ ਤਾਂ ਪੈਰ ਤਿਲਕ ਗਿਆ ਅਤੇ ਉਨ੍ਹਾਂ ਦੀਆਂ ਦੋਵੇਂ ਲੱਤਾਂ ਵੱਡ੍ਹੀਆਂ ਗਈਆਂ। ਫਿਲਹਾਲ ਖ਼ੁਦਕੁਸ਼ੀ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਮਾਮਲੇ ਦੀ ਜਾਂਚ ਜਾਰੀ ਹੈ।