ਮਸ਼ਹੂਰ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਹਸਪਤਾਲ ‘ਚ ਦਾਖਲ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਨੂੰ ਪਦਮਸ਼੍ਰੀ ਸਨਮਾਨ ਮੋੜਨ ਵਾਲੀ ਮਸ਼ਹੂਰ ਕਹਾਣੀਕਾਰ...

Dalip Kaur Tiwana

ਮੋਹਾਲੀ: ਭਾਰਤ ਸਰਕਾਰ ਨੂੰ ਪਦਮਸ਼੍ਰੀ ਸਨਮਾਨ ਮੋੜਨ ਵਾਲੀ ਮਸ਼ਹੂਰ ਕਹਾਣੀਕਾਰ ਅਤੇ ਲੇਖਿਕਾ ਦਲੀਪ ਕੌਰ ਟਿਵਾਨਾ (84) ਦੀ ਤਬਿਅਤ ਵਿਗੜ ਗਈ ਹੈ। ਉਨ੍ਹਾਂ ਨੂੰ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਉਥੇ ਹੀ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਉਨ੍ਹਾਂ ਨੂੰ ਮਿਲਣ ਪੁੱਜੇ। ਜਿਕਰਯੋਗ ਹੈ ਕਿ 2015 ਵਿੱਚ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਨੇ 1984 ਦੇ ਸਿੱਖ ਦੰਗੇ ਅਤੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਦੇ ਵਿਰੋਧ ਵਿੱਚ ਪਦਮਸ਼੍ਰੀ ਸਨਮਾਨ ਸਰਕਾਰ ਨੂੰ ਵਾਪਸ ਮੋੜ ਦਿੱਤਾ ਸੀ।

ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਟਿਵਾਣਾ ਨੇ ਕਿਹਾ ਸੀ ਕਿ ਗੌਤਮ ਬੁੱਧ ਅਤੇ ਗੁਰੂ ਨਾਨਕ ਦੀ ਧਰਤੀ ‘ਤੇ ਸਿੱਖਾਂ ਅਤੇ ਮੁਸਲਮਾਨਾਂ ਦੇ ਵਿਰੁੱਧ ਜ਼ੁਲਮ ਸਾਡੇ ਸਮਾਜ ਲਈ ਅਪਮਾਨਜਨਕ ਹਨ।