ਖੰਨਾ ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ ਨੌਜਵਾਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਸ਼ਰਨਦੀਪ ਸਿੰਘ ਐਸਐਸਪੀ ਖੰਨਾ, ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ...

Old Pic

ਖੰਨਾ: ਗੁਰਸ਼ਰਨਦੀਪ ਸਿੰਘ ਐਸਐਸਪੀ ਖੰਨਾ, ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਸ਼੍ਰੀ ਜਗਵਿੰਦਰ ਸਿੰਘ ਚੀਮਾ ਐਸਪੀ (ਆਈ) ਖੰਨਾ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀਆਈਏ ਸਟਾਫ਼ ਖੰਨਾ ਦੀ ਨਿਗਰਾਨੀ ਹੇਠ ਮਿਤੀ 15-01-2020 ਨੂੰ ਸ.ਬ ਪ੍ਰਮੋਦ ਕੁਮਾਰ ਸੀਆਈਏ ਸਟਾਫ਼ ਖੰਨਾ ਸਮੇਤ ਪੁਲਿਸ ਪਾਰਟੀ ਵੱਲੋਂ ਗਰੀਨਲੈਂਡ ਹੋਟਲ ਜੀ.ਟੀ ਰੋਡ ਖੰਨਾ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਮਰਦਾਂ-ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ

ਤਾਂ ਸਮਾਂ 8.30 ਸ਼ਾਮ ਨੂੰ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਸਰਵਿਸ ਲੇਨ ਉਤੇ ਇਕ ਸਕੋਡਾ ਕਾਰ ਸਿਲਵਰ ਰੰਗ, ਨੰਬਰ ਪੀਬੀ-10-ਬੀਐਚ-1029 ਆਉਂਦੀ ਦਿਖਾਈ ਦਿੱਤੀ, ਜਿਸਨੂੰ ਪੁਲਿਸ ਪਾਰਟੀ ਨੇ ਰੋਕਿਆ ਅਤੇ ਕਾਰ-ਚਾਲਕ ਤੋਂ ਨਾਮ, ਪਤਾ ਪੁੱਛਿਆ ਜਿਸਨੇ ਆਪਣਾ ਨਾਮ ਜਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਿਸ਼ਵਕਰਮਾ ਵਰਕਸ਼ਾਪ ਸ਼ਿਵਾਲਿਕ ਇਨਕਲੇਵ ਪਿੰਡ ਭਬਾਤ ਨੇੜੇ ਢਿੱਲੋਂ ਫਾਰਮ ਜੀਰਕਪੁਰ, ਜ਼ਿਲ੍ਹਾ ਮੋਹਾਲੀ ਦੱਸਿਆ।

ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਦੀ ਪੈਂਟ ਦੀ ਖੱਬੀ ਡੱਬ ਚੋਂ ਨਜਾਇਜ਼ 32 ਬੋਰ ਪਿਸਤੌਲ ਸਮੇਤ 3 ਜਿੰਦਾ ਰੌਂਦ ਬਰਾਮਦ ਹੋਏ। ਜਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਿਸ਼ਵਕਰਮਾ ਵਰਕਸ਼ਾਪ ਸ਼ਿਵਾਲਿਕ ਇਨਕਲੇਵ ਪਿੰਡ ਭਬਾਤ ਨੇੜੇ ਢਿੱਲੋਂ ਫਾਰਮ ਜੀਰਕਪੁਰ, ਜ਼ਿਲ੍ਹਾ ਮੋਹਾਲੀ ਦੇ ਖਿਲਾਫ਼ ਮੁਕੱਦਮਾ ਨੰਬਰ 09, ਜੁਰਮ 25/54/59 ਅਸਲਾ ਐਕਟ ਥਾਣਾ ਸਿਟੀ-2 ਖੰਨਾ ਦਰਜ ਰਜਿਸਟਰ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋਸ਼ੀ ਕੋਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।