ਖੰਨਾ ਪੁਲਿਸ ਵੱਲੋਂ ਵੱਡੀ ਕਾਰਵਾਈ, ਹੈਰੋਇਨ ਅਤੇ ਅਸਲੇ ਸਮੇਤ 4 ਗੈਂਗਸਟਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਸ਼ਹਿਰਾਂ ਵਿਚ ਨਸ਼ੇ ਦੀ ਕਰਦੇ ਸੀ ਸਪਲਾਈ...

Khanna Police

ਖੰਨਾ: ਰਣਬੀਰ ਸਿੰਘ ਖੱਟੜਾ ਡੀਆਈਜੀ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ, ਚੋਰੀਆਂ, ਲੁੱਟਾਂ ਖੋਹਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫ਼ਲਤਾ ਹਾਸਲ ਹੋਈ ਜਦੋਂ ਮਿਤੀ 10.10.19 ਨੂੰ ਗੁਰਸ਼ਰਨਦੀਪ ਸਿੰਘ ਐਸਐਸਪੀ, ਖੰਨਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਸੀਆਈਏ ਸਟਾਫ਼ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਬਾ-ਤਲਾਸ਼ ਸ਼ੱਕੀ ਪੁਰਸ਼ਾਂ/ਵਹੀਕਲਾਂ ਦੇ ਸੰਬੰਧ ਵਿਚ ਬੱਸ ਸਟੈਂਡ ਦੋਰਾਹਾ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਉਰਫ਼ ਸੋਨੀ ਉਰਫ਼ ਬੌਕਸਰ ਪੁੱਤਰ ਸੋਹਣ ਸਿੰਘ ਵਾਸੀ ਰੋਹਣੋਂ ਖੁਰਦ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ,

ਇਕਬਾਲਪ੍ਰੀਤ ਸਿੰਘ ਉਰਫ਼ ਪ੍ਰੀਤ ਪੁੱਤਰ ਜਗਜੀਤ ਸਿੰਘ ਵਾਸੀ ਭੁੱਚੀ ਥਾਣਾ ਬਸੀ ਪਠਾਣਾਂ ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ, ਜਸਦੀਪ ਸਿੰਘ ਉਰਫ਼ ਕੋਕੀ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰਬਰ 33, ਗਰੇਵਾਲ ਐਵੀਨਿਉ ਭਾਦਸੋਂ ਰੋਡ ਪਟਿਆਲਾ ਹਾਲ ਕਿਰਾਏਦਾਰ ਮਕਾਨ ਨੰ. 8-ਏ ਗਰੇਵਾਲ ਐਵੀਨਿਉ ਭਾਦਸੋਂ ਰੋਡ ਪਟਿਆਲਾ, ਵਿਸ਼ਾਲ ਕੁਮਾਰ ਉਰਫ਼ ਕਾਕਾ ਉਰਫ਼ ਬੀੜੀ ਪੁੱਤਰ ਲੇਟ ਛੋਟੂ ਰਾਮ ਵਾਸੀ ਮਕਾਨ ਨੰ 26 ਵਾਰਡ ਨੰਬਰ 5 ਜਗਤ ਕਲੋਨੀ ਖੰਨਾ, ਬਹਾਦਰ ਸਿੰਘ ਵਾਸੀ ਲਖਨੌਰ ਥਾਣਾ ਕੁਰਾਲੀ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ,

ਰਮਨਦੀਪ ਸਿੰਘ ਸਿੱਧੂ ਉਰਫ਼ ਭਾਊ ਵਾਸੀ ਮਖੂ ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਕੋਠੀ ਨੰਬਰ 189 ਫ਼ੇਜ਼ 6 ਮੋਹਾਲੀ, ਜੋ ਕੇ ਮਿਲਕੇ ਮੋਹਾਲੀ, ਸਰਹਿੰਦ, ਸ਼੍ਰੀ ਫ਼ਤਹਿਗੜ੍ਹ ਸਾਹਿਬ, ਖੰਨਾ ਅਤੇ ਦੋਰਾਹਾ ਦੇ ਇਲਾਕਾ ਵਿਚ ਵੱਡੀ ਤਰਾ ਵਿਚ ਹੈਰੋਇਨ ਵੇਚਣ ਦਾ ਕਾਰੋਬਾਰ ਕਰਦੇ ਸਨ, ਜੋ ਅੱਜ ਵੀ ਵਰਨਾ ਗੱਡੀ ਨੰਬਰ ਐਚਆਰ-06-ਕਿਉ-6027 ਵਿਚ ਸਵਾਰ ਮੋਹਾਲੀ ਤੋਂ ਨੀਲੋਂ ਨਹਿਰ ਵਾਲੀ ਰੋਡ ਰਾਹੀਂ ਦੋਰਾਹਾ ਏਰੀਆ ਵਿਚ ਹੈਰੋਇਨ ਦੀ ਸਪਲਾਈ ਦੇਣ ਆ ਰਹੇ ਹਨ। ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਹਨ। ਉਕਤ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 138, ਮਿਤੀ 10.10.19 ਅ/ਧ 21/61/58 ਐਨਡੀਪੀਐਸ. ਐਕਟ 25/27/54/59 ਅਸਲਾ ਐਕਟ ਥਾਣਾ ਦੋਰਾਹਾ ਦਰਜ਼ ਰਜਿਸਟਰ ਕਰਕੇ ਪੁਲਿਸ ਪਾਰਟੀ ਵੱਲੋਂ ਨਹਿਰ ਪੁੱਲ ਰਾਮਪੁਰ ਕੋਲ ਨਾਕਾਬੰਦੀ ਕੀਤੀ ਗਈ,

ਉਕਤ ਵਿਅਕਤੀਆਂ ਦੀ ਪੁਲਿਸ ਵੱਲੋਂ ਗੱਡੀ ਰੋਕ ਕੇ ਨਾਮ ਪੁੱਛੇ ਗਏ, ਜਿਨ੍ਹਾਂ ਨੇ ਆਪਣੇ-ਆਪਣੇ ਨਾਮ ਦੱਸੇ। ਕਾਰ ਦੀ ਤਲਾਸ਼ੀ ਕਰਨ ‘ਤੇ 260 ਗ੍ਰਾਮ ਹੈਰੋਇਨ, ਸੁਖਵਿੰਦਰ ਸਿੰਘ ਬੌਕਸਰ ਕੋਲੋਂ ਪਿਸਟਲ 9mm, ਇਕ ਮੈਗਜ਼ੀਨ ਸਮੇਤ 6 ਜਿੰਦਾ ਕਾਰਤੂਸ, ਜਸਦੀਪ ਸਿੰਘ ਉਰਫ਼ ਕੋਕੀ ਕੋਲੋਂ ਪਿਸਟਲ 32 ਬੋਰ, ਇਕ ਮੈਗਜ਼ੀਨ ਸਮੇਤ 4 ਜਿੰਦਾ ਕਾਰਤੂਸ, ਇਕ 12 ਬੋਰ ਰਾਇਫ਼ਲ ਅਤੇ ਵਿਸ਼ਾਲ ਕੁਮਾਰ ਉਰਫ਼ ਕਾਕਾ ਉਰਫ਼ ਬੀੜੀ ਕੋਲੋਂ ਪਿਸਟਲ 32 ਬੋਰ, ਦੋ ਮੈਗਜ਼ੀਨ ਸਮੇਤ 10 ਜਿੰਦਾ ਕਾਰਤੂਸ ਬਰਾਮਦ ਹੋਏ ਅਤੇ ਇਸ ਤੋਂ ਬਿਨ੍ਹਾਂ ਬਾਅਦ ਵਿਚ ਇਕਬਾਲਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ।

ਬਾਕੀ ਰਹਿੰਦੇ ਦੋ ਦੋਸ਼ੀ ਬਹਾਦਰ ਸਿੰਘ ਵਾਸੀ ਲਖਨੌਰ ਕੁਰਾਲੀ, ਜ਼ਿਲ੍ਹਾ ਮੋਹਾਲੀ ਅਤੇ ਰਮਨਦੀਪ ਸਿੰਘ ਉਰਫ਼ ਭਾਊ ਵਾਸੀ ਮਖੂ ਜ਼ਿਲ੍ਹਾ ਫ਼ਿਰੋਜ਼ਪੁਰ ਹਾਲ ਵਾਸੀ ਕੋਠੀ ਨੰ. 189 ਫ਼ੇਜ 6 ਮੋਹਾਲੀ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਬਰਾਮਦਗੀ

(1) 2 ਪਿਸਟਲ 32 ਬੋਰ, 3 ਮੈਗਜ਼ੀਨ, 14 ਜ਼ਿੰਦਾ ਕਾਰਤੂਸ

(2) 1 ਪਿਸਟਲ 9mm, 1 ਮੈਗਜ਼ੀਨ, 6 ਜ਼ਿੰਦਾ ਕਾਰਤੂਸ

(3) 1 ਰਾਇਫ਼ਲ, 12 ਬੋਰ

 (4) 266 ਗ੍ਰਾਮ ਹੈਰੋਇਨ

(5) ਇਕ ਵਰਨਾ ਕਾਰ ਨੰਬਰ HR-06Q-6027 ਰੰਗ ਚਿੱਟਾ