ਪੰਜਾਬ ਵਿਚ 24 ਹਜ਼ਾਰ ਆਸ਼ਾ ਵਰਕਰਾਂ ਦੇ ਸਿਮ ਬਲਾਕ, ਪੇਂਡੂ ਖੇਤਰ ਦੇ ਮਰੀਜ਼ ਪ੍ਰੇਸ਼ਾਨ

ਏਜੰਸੀ

ਖ਼ਬਰਾਂ, ਪੰਜਾਬ

ਟੈਲੀਕਾਮ ਆਪਰੇਟਰ ਨੇ ਕਥਿਤ ਤੌਰ 'ਤੇ ਇਹ ਫੈਸਲਾ ਸਿਹਤ ਵਿਭਾਗ ਨਾਲ ਇਕਰਾਰਨਾਮੇ ਨੂੰ ਲੈ ਕੇ ਕਿਸੇ ਮਸਲੇ ਤੋਂ ਬਾਅਦ ਲਿਆ ਹੈ।

24K ASHA workers' SIM blocked in Punjab

 

ਚੰਡੀਗੜ੍ਹ: ਬੀਐਸਐਨਐਲ ਨੇ 31 ਦਸੰਬਰ ਤੋਂ ਬਾਅਦ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਦੀ ਜੀਵਨ ਰੇਖਾ ਮੰਨੇ ਜਾਣ ਵਾਲੇ ਲਗਭਗ 24,000 ਆਸ਼ਾ ਵਰਕਰਾਂ ਦੇ ਸਿਮ ਕਾਰਡ ਬਲਾਕ ਕਰ ਦਿੱਤੇ ਹਨ। ਟੈਲੀਕਾਮ ਆਪਰੇਟਰ ਨੇ ਕਥਿਤ ਤੌਰ 'ਤੇ ਇਹ ਫੈਸਲਾ ਸਿਹਤ ਵਿਭਾਗ ਨਾਲ ਇਕਰਾਰਨਾਮੇ ਨੂੰ ਲੈ ਕੇ ਕਿਸੇ ਮਸਲੇ ਤੋਂ ਬਾਅਦ ਲਿਆ ਹੈ।

ਇਹ ਵੀ ਪੜ੍ਹੋ: ਵਿਆਹੁਤਾ ਬਲਾਤਕਾਰ ਮਾਮਲੇ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ, 15 ਫਰਵਰੀ ਤੱਕ ਮੰਗਿਆ ਜਵਾਬ

ਆਸ਼ਾ ਵਰਕਰਜ਼ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ ਅਲੀਸ਼ੇਰ ਨੇ ਕਿਹਾ, “ਇਹ ਅਜਿਹਾ ਮਾਮਲਾ ਹੈ ਜਿਸ ਨੂੰ ਸਿਹਤ ਵਿਭਾਗ ਅਤੇ ਸੇਵਾ ਪ੍ਰਦਾਤਾ ਵਿਚਕਾਰ ਸੁਲਝਾਉਣਾ ਹੋਵੇਗਾ। ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ, ਅਸੀਂ ਸਿਹਤ ਸਹੂਲਤਾਂ ਨਹੀਂ ਦੇ ਸਕਾਂਗੇ ਕਿਉਂਕਿ ਸਾਡਾ ਸਾਰਾ ਕੰਮ ਸੈਲਫੋਨ 'ਤੇ ਨਿਰਭਰ ਹੈ”।

ਇਹ ਵੀ ਪੜ੍ਹੋ: ਕੈਨੇਡਾ ’ਚ ਵਧਿਆ ਪੰਜਾਬੀਆਂ ਦਾ ਮਾਣ: ਅਲਬਰਟਾ ਦੀ ਗਵਰਨਰ ਵਲੋਂ ਬਲਦੇਵ ਸਿੰਘ ਗਰੇਵਾਲ ਨੂੰ ਰਾਜ ਪੱਧਰੀ ਸਨਮਾਨ

ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿਚ 700 ਦੇ ਕਰੀਬ ਵਰਕਰ ਹਨ। ਇਹ ਸਾਰੇ ਪਿਛਲੇ 14 ਦਿਨਾਂ ਤੋਂ ਵਿਹਲੇ ਬੈਠੇ ਹਨ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿਚ ਇਹੀ ਸਥਿਤੀ ਹੈ। ਇਹ ਵਰਕਰ ਹਾਸ਼ੀਏ 'ਤੇ ਪਈ ਆਬਾਦੀ ਅਤੇ ਪ੍ਰਾਇਮਰੀ ਹੈਲਥਕੇਅਰ ਸੈਂਟਰਾਂ ਵਿਚਕਾਰ ਇਕ ਕੜੀ ਵਜੋਂ ਕੰਮ ਕਰਦੇ ਹਨ। ਆਸ਼ਾ ਵਰਕਰਾਂ ਨੂੰ ਆਮ ਤੌਰ 'ਤੇ ਪਿੰਡਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ। ਉਹਨਾਂ ਵੱਲੋਂ ਨਿਰਧਾਰਤ ਖੇਤਰਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਬੁਨਿਆਦੀ ਪੋਸ਼ਣ, ਸਫਾਈ ਅਭਿਆਸਾਂ ਅਤੇ ਜਣੇਪੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਸ ਦੇ ਲਈ ਉਹਨਾਂ ਕਮਿਸ਼ਨ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਗੁਰਸਿੱਖ ਅਮਨਪ੍ਰੀਤ ਸਿੰਘ ਗਿੱਲ ਨੂੰ ਮਿਲਿਆ ਮਹਾਰਾਣੀ ਐਲਿਜ਼ਾਬੈਥ ਪਲੈਟੀਨਮ ਜੁਬਲੀ ਮੈਡਲ  

ਸੂਬਾ ਸਰਕਾਰ ਆਸ਼ਾ ਵਰਕਰਾਂ ਨੂੰ ਸਿਰਫ ਵਾਇਸ ਕਾਲਾਂ ਦੇ ਬਿੱਲਾਂ ਦਾ ਭੁਗਤਾਨ ਕਰਦੀ ਸੀ, ਜਦਕਿ ਇੰਟਰਨੈਟ ਸੇਵਾਵਾਂ ਲਈ ਵਰਕਰਾਂ ਨੂੰ ਖੁਦ ਭੁਗਤਾਨ ਕਰਨਾ ਪੈਂਦਾ ਸੀ। ਗੁਰਿੰਦਰ ਕੌਰ ਦਾ ਕਹਿਣਾ ਹੈ, “ਕਈ ਵਾਰ ਸੁਵਿਧਾਕਰਤਾ ਸਾਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇਣ ਲਈ ਕਹਿੰਦੇ ਹਨ। ਸਾਨੂੰ ਆਪਣੀ ਜੇਬ ਤੋਂ ਇੰਟਰਨੈਟ ਦੇ ਖਰਚੇ ਅਦਾ ਕਰਨੇ ਪੈਂਦੇ ਹਨ ਕਿਉਂਕਿ ਜੇਕਰ ਅਸੀਂ ਡੇਟਾ ਪ੍ਰਦਾਨ ਨਹੀਂ ਕਰਦੇ, ਤਾਂ ਸਾਨੂੰ ਡਿਊਟੀ ਵਿਚ ਅਣਗਹਿਲੀ ਲਈ ਕੱਢਿਆ ਜਾ ਸਕਦਾ ਹੈ”। ਸਿਵਲ ਸਰਜਨ ਕੁਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ।