ਕੌਮਾਂਤਰੀ ਸਰਹੱਦ ਨੇੜਿਓਂ ਫਿਰ ਮਿਲੀ ਹੈਰੋਇਨ, BSF ਵੱਲੋਂ 2 ਪੈਕਟ ਬਰਾਮਦ
ਇਹ ਹਰੇ ਰੰਗ ਦੇ ਬੈਂਗ ਵਿਚ ਪਾਈ ਹੋਈ ਸੀ ਤੇ ਨਾਲ ਚਾਰ ਗੁਬਾਰੇ ਵੀ ਸਨ
ਅੰਮ੍ਰਿਤਸਰ: ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਪੈਂਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਤਸਕਰਾਂ ਵੱਲੋਂ ਗੁਬਾਰੇ ਨਾਲ ਬੰਨ੍ਹ ਕੇ ਭੇਜੀ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ, ਸਾਂਝੀ ਕੀਤੀ ਖੂਬਸੂਰਤ ਵੀਡੀਓ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਥਾਣਾ ਰਮਦਾਸ ਅਧੀਨ ਪੈਂਦੇ ਪਿੰਡ ਸਾਹੋਵਾਲ ਵਿਚ ਹਰਜੀਤ ਕੌਰ ਪਤਨੀ ਸਵ. ਦਲੀਪ ਸਿੰਘ ਦੇ ਖੇਤਾਂ ਵਿਚੋਂ 2 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ : ਪਹਿਲੀ ਛਿਮਾਹੀ ਵਿਚ ਹੋਵੇਗੀ ਘੱਟ ਲੋਕਾਂ ਦੀ ਛਾਂਟੀ, ਸੀਨੀਅਰ ਪੇਸ਼ੇਵਰ ਹੋ ਸਕਦੇ ਹਨ ਵਧੇਰੇ ਪ੍ਰਭਾਵਿਤ : ਸਰਵੇਖਣ
ਇਹ ਹਰੇ ਰੰਗ ਦੇ ਬੈਂਗ ਵਿਚ ਪਾਈ ਹੋਈ ਸੀ ਤੇ ਉਸ ਨਾਲ ਚਾਰ ਗੁਬਾਰੇ ਵੀ ਸਨ। ਉਹਨਾਂ ਦੱਸਿਆ ਕਿ ਇਹ ਇਲਾਕਾ ਬੀਐਸਐਫ ਦੀ ਸ਼ਾਹਪੁਰ ਸਰਹੱਦੀ ਚੌਕੀ ਦੇ ਅਧੀਨ ਆਉਂਦਾ ਹੈ। ਇਸ ਸਬੰਧੀ ਪੁਲਿਸ ਥਾਣਾ ਰਮਦਾਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਮੌਕੇ ਬਟਾਲੀਅਨ ਦੇ ਕਮਾਂਡੈਂਟ ਅਰੁਨ ਪਾਸਵਾਨ ਤੇ ਸਬੰਧਤ ਬੀਓਪੀ ਦੇ ਬੀਐਸਐਫ ਜਵਾਨ ਵੀ ਮੌਜੂਦ ਸਨ।