ਲੁਧਿਆਣਾ 'ਚ ਭਿਆਨਕ ਅੱਗ ਨਾਲ 20 ਦੇ ਕਰੀਬ ਦੁਕਾਨਾਂ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਲੌਰ ਦੇ ਕਲਸੀ ਨਗਰ ਵਿਚ ਬੀਤੀ ਰਾਤ ਅੱਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਦੇ ਕਾਰਨ 20 ਦੇ ਕਰੀਬ ਦੁਕਾਨਾਂ ਅਤੇ ਨਾਲ ਲੱਗਦੀਆਂ ਝੁੱਗੀਆਂ ਵਿਚ ਭਾਰੀ ਨੁਕਸਾਨ ਹੋਇਆ

fire in Ludhiana

ਲੁਧਿਆਣਾ: ਬੀਤੀ ਰਾਤ ਫਿਲੌਰ ਦੇ ਕਲਸੀ ਨਗਰ ਵਿਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਢੰਡਾਰੀ ਸਟੇਸ਼ਨ ਨੇੜੇ ਸ਼ੁੱਕਰਵਾਰ ਦੁਪਹਿਰ ਮਾਲਗੱਡੀ ਦੇ 2 ਡੱਬੇ ਪਟੜੀ ਤੋਂ ਉਤਰ ਗਏ। ਲੋਹੇ ਨਾਲ ਭਰੀ ਮਾਲਗੱਡੀ ਨੂੰ 6 ਨੰਬਰ ਲਾਈਨ ਤੋਂ 14 ਨੰਬਰ ਲਾਈਨ 'ਤੇ ਲਿਜਾਇਆ ਜਾ ਰਿਹਾ ਸੀ। ਜਿਸ ਦੌਰਾਨ 2 ਡੱਬਿਆ ਦੇ ਚੱਕੇ ਪਟੜੀ ਤੋਂ ਉਤਰ ਗਏ।

ਇਸ ਬਾਰੇ ਫਿਰੋਜ਼ਪੁਰ ਰੇਲ ਮੰਡਲ ਦੇ ਟ੍ਰੈਫਿਕ ਅਧਿਕਾਰੀ ਅਸ਼ੋਕ ਸਲਾਰਿਆ ਨੇ ਕਿਹਾ ਕਿ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਅੱਗ ਕਾਰਨ 20 ਦੇ ਕਰੀਬ ਦੁਕਾਨਾਂ ਅਤੇ ਨਾਲ ਲੱਗਦੀਆਂ ਝੁੱਗੀਆਂ -ਝੋਪੜੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਠੰਢ ਦੇ ਮੌਸਮ 'ਚ ਟ੍ਰੈਕ ਸਿਕੁੜਨ ਕਾਰਨ ਇਹ ਹਾਦਸਾ ਹੋਇਆ। ਟ੍ਰੈਕ ਦੀ ਮੁਰਮੰਤ ਤੋਂ ਬਾਅਦ ਹੀ ਇਸ ਤੇ ਕੁਝ ਕਹਿ ਪਾਵਾਂਗੇ। ਇਸ ਦੌਰਾਨ ਡੇਢ ਘੰਟਾ ਰੇਲ ਮਾਰਗ ਜਾਮ ਰਿਹਾ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਦੇ 1 ਵਜੇ ਵਾਪਰੀ ਹੈ। ਇਸ ਅੱਗ ਦੇ ਕਾਰਨ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਤਾਂ ਨਹੀਂ ਲਗਾਇਆ ਜਾਂਦਾ ਪਰ ਓਥੇ ਮੌਜੂਦ ਲੋਕਾਂ ਮੁਤਾਬਕ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।