ਬੰਗਲਾਦੇਸ਼ ਕੈਮੀਕਲ ਗੁਦਾਮ ‘ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 81 ਵਧ ਕੇ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਇੱਕ ਗੋਦਾਮ ਵਿਚ ਬੀਤੇ ਦਿਨ ਭਿਆਨਕ ਅੱਗ ਲੱਗਣ ਕਾਰਨ 70 ਲੋਕਾਂ ਦੀ ਮੌਤ ਹੋ ਗਈ ਸੀ। ਪਰ ਹੁਣ ਜੋ ਖ਼ਬਰਾਂ ਮਿਲ ਰਹੀਆਂ ਹਨ....

Bangladesh Fire Case

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਇੱਕ ਗੋਦਾਮ ਵਿਚ ਬੀਤੇ ਦਿਨ ਭਿਆਨਕ ਅੱਗ ਲੱਗਣ ਕਾਰਨ 70 ਲੋਕਾਂ ਦੀ ਮੌਤ ਹੋ ਗਈ ਸੀ। ਪਰ ਹੁਣ ਜੋ ਖ਼ਬਰਾਂ ਮਿਲ ਰਹੀਆਂ ਹਨ। ਉਸ ਮੁਤਾਬਕ ਉਥੇ ਮੌਤਾਂ ਦੀ ਗਿਣਤੀ ਵੱਧ ਕੇ 81 ਹੋ ਗਈ ਹੈ।  ਇਹ ਅੱਗ ਰਾਜਧਾਨੀ ਢਾਕਾ ਦੇ ਚੌਕ ਬਾਜ਼ਾਰ ਵਾਲੇ ਸੰਕਰੇ ਇਲਾਕੇ ਵਿਚ ਲੱਗੀ ਸੀ। ਇਸ ਇਲਾਕੇ ਵਿਚ ਕਾਫੀ ਭੀੜ ਰਹਿੰਦੀ ਹੈ।

ਇਸ ਖੇਤਰ ਵਿਚ ਰਿਹਾਇਸ਼ੀ ਅਤੇ ਕਮਰਸ਼ੀਅਲ ਦੁਕਾਨਾਂ ਅਤੇ ਰੈਸਟੋਰੈਂਟ ਹਨ, ਹੁਣ ਤੱਕ ਇੱਥੋਂ 81 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਲਾਸ਼ਾਂ ਦੀ ਭਾਲ ਦੇ ਨਾਲ ਨਾਲ ਇੱਥੇ ਰਾਹਤ ਕਾਰਜ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਵਿਚ ਧਮਾਕਾ ਹੋਣ ਕਾਰਨ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਜ਼ਿਆਦਾ ਮਾਤਰਾ ਵਿਚ ਜਲਨਸ਼ੀਲ ਰਸਾਇਣ ਪਦਾਰਥ ਰੱਖਿਆ ਸੀ, ਜਿਸ ਦੇ ਕਾਰਨ ਅੱਗ ਤੇਜ਼ੀ ਨਾਲ ਫੈਲੀ।

ਦੇਖਦੇ ਹੀ ਦੇਖਦੇ ਅੱਗ ਇੰਨੀ ਵਧ ਗਈ ਕਿ ਉਸ ਦੀ ਲਪਟਾਂ ਆਸ ਪਾਸ ਦੀ ਇਮਾਰਤਾਂ ਤੱਕ ਪਹੁੰਚ ਗਈਆਂ। ਇਹ ਇਲਾਕਾ ਕਾਫੀ ਸੰਘਣਾ ਹੋਣ ਕਾਰਨ ਅਤੇ ਸੜਕਾਂ 'ਤੇ ਜਾਮ ਲੱਗਣ ਦੇ ਕਾਰਨ ਲੋਕ ਅੱਗ ਦੀ ਲਪਟਾਂ ਵਿਚ ਫਸ ਗਏ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਢਾਕਾ ਮੈਡੀਕਲ ਕਾਲਜ  ਨੇ ਕਿਹਾ ਕਿ ਕਈ ਲੋਕ ਫੱਟੜ ਹਨ। ਪਹਿਲਾਂ ਇੱਥੇ 2010 ਵਿਚ ਢਾਕਾ ਵਿਖੇ ਇੱਕ ਪੁਰਾਣੀ ਇਮਾਰਤ ਵਿਚ ਅੱਗ ਲੱਗਣ ਕਾਰਨ 120 ਲੋਕਾਂ ਦੀ ਮੌਤ ਹੋਈ ਸੀ। ਉਸ ਸਮੇਂ ਵੀ ਅੱਗ ਇੱਕ ਗੋਦਾਮ ਵਿਚ ਲੱਗੀ ਸੀ, ਜਿੱਥੇ ਜਲਣਸ਼ੀਲ ਪਦਾਰਥ ਰੱਖਿਆ ਗਿਆ ਸੀ।