ਪਿੰਡ ਦੇ ਸਰਪੰਚ ਤੇ ਲੱਗੇ ਦਰੱਖਤਾਂ ਨੂੰ ਖੁਰਦ ਬੁਰਦ ਕਰਨ ਦੇ ਦੋਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਕ ਪਾਸੇ ਤਾ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵਾਤਾਵਰਨ...

Sarpanch

ਮੁਕਤਸਰ: ਇੱਕ ਪਾਸੇ ਤਾ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ । ਪਰ ਦੂਸਰੇ ਪਾਸੇ ਇਹ ਮੁਹਿੰਮਾਂ ਨੂੰ ਦਰੱਖਤਾਂ ਦੀ ਕਟਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ । ਅਜਿਹਾ ਹੀ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਤਖਤ ਮਲਾਣਾ ਦੇ ਸਾਹਮਣੇ ਆਇਆ ਹੈ ।

ਜਿੱਥੇ ਪਿੰਡ ਵਾਸੀਆਂ ਨੇ ਸਰਪੰਚ ਤੇ ਪਿੰਡ ਵਿੱਚ ਸਰਕਾਰੀ ਜਗਾ ਵਿੱਚ ਲੱਗੇ ਸਫੈਦਿਆ ਨੂੰ ਬਿਨਾਂ ਪੁੱਛੇ ਦੱਸੇ ਹੀ ਕੱਟ ਕੇ ਵੇਚ ਦਿੱਤਾ ਹੈ ।ਇਸ ਸਬੰਧੀ ਜਦੋ ਮਹਿਲਾ ਸਰਪੰਚ ਦੇ ਪਤੀ ਜਸਪਾਲ ਸਿੰਘ ਤਖਤ ਮਲਾਣਾਨੂੰ  ਇਸ ਬਾਰੇ ਪੁੱਛਿਆ ਤਾਂ ਉਹਨਾ ਕਿਹਾ ਕਿ ਸਾਡੇ ਤੇ ਲੱਗੇ ਦੋਸ ਬੇਬੁਨਿਆਦ ਹਨ ।ਅਸੀ ਕਿਸੇ ਤਰਾਂ ਦਾ ਕੋਈ ਵੀ ਦਰੱਖਤ ਨਹੀ ਕੱਟਿਆ । ਇਸ ਬਾਰੇ ਸਾਨੂੰ ਕੁਝ ਵੀ ਪਤਾ ਨਹੀ ।

ਸ੍ਰੀ ਮੁਕਤਸਰ ਸਾਹਿਬ ਦੇ ਬੀ ਡੀ ਪੀ ਓ ਕੁਸਮ ਅਗਰਵਾਲ ਤੋ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਉਹਨਾ ਨੂੰ ਸਿਕਾਇਤ ਮਿਲੀ ਹੈ  ਅਤੇ ਇਸ ਸਬੰਧੀ ਉਹ ਸੰਬੰਧਤ ਥਾਣਾ ਬਰੀਵਾਲਾ ਨੂੰ ਲਿਖਤੀ ਸ਼ਿਕਾਇਤ ਭੇਜ ਰਹੇ ਹਨ ।ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।