ਪਿੰਡ ਘੋਲੀਆ ਦੇ ਸਰਪੰਚ ਨੇ ਸਾਥੀਆਂ ਨਾਲ ਮਿਲ ਕੇ ਦਿੱਲੀ ਬਾਰਡਰ ’ਤੇ ਵਸਾਇਆ ਨਵਾਂ ਪਿੰਡ
ਕਿਹਾ ਕਿ ਹੁਣ ਤਾਂ ਅਸੀਂ ਉਸ ਵਕਤ ਹੀ ਵਾਪਸ ਜਾਵਾਂਗੇ ਜਦੋਂ ਕੇਂਦਰ ਸਰਕਾਰ ਸਾਡੇ ‘ਤੇ ਥੋਪੇ ਕਾਲੇ ਕਾਨੂੰਨਾਂ ਨੂੰ ਵਾਪਸ ਲਵੇਗੀ ।।
Farmer protest
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ) : ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਘੋਲੀਆ ਪਿੰਡ ਦੇ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਸੰਘਰਸ਼ਸ਼ੀਲ ਪਿੰਡ ਬਣਾਇਆ ਹੈ । ਇਸ ਮੌਕੇ ਪਿੰਡ ਘੋਲੀਆ ਦੇ ਸਰਪੰਚ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਪੰਜਾਬ ਦੇ ਹਜ਼ਾਰਾਂ ਲੋਕ ਦਿੱਲੀ ਬਾਰਡਰ ‘ਤੇ ਸੰਘਰਸ਼ ਕਰਨ ਲਈ ਆਏ ਹੋਏ ਹਨ । ਉਨ੍ਹਾਂ ਕਿਹਾ ਕਿ ਹੁਣ ਤਾਂ ਇੱਥੇ ਬਾਰਡਰ ‘ਤੇ ਅਜਿਹਾ ਮਾਹੌਲ ਬਣ ਗਿਆ ਹੈ ਕਿ ਸਾਨੂੰ ਸੰਘਰਸ਼ ਦਾ ਮੈਦਾਨ ਹੀ ਆਪਣਾ ਪਿੰਡ ਲੱਗਣ ਲੱਗ ਪਿਆ ਹੈ ।