ਮੁੱਖ ਮੰਤਰੀ ਦੇ ਸਲਾਹਕਾਰ ਚਾਹਲ ਵੱਲੋਂ ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾਵਾਇਰਸ ਦੇਸ਼ ਵਿਚ ਪੈਰ ਪਸਾਰ ਚੁੱਕਾ ਹੈ, ਜਿਸ ਤੋਂ ਬਾਅਦ ਦੇਸ਼ ਲਈ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਗਿਆ।

FILE PHOTO

ਚੰਡੀਗੜ੍ਹ: ਕੋਰੋਨਾਵਾਇਰਸ ਦੇਸ਼ ਵਿਚ ਪੈਰ ਪਸਾਰ ਚੁੱਕਾ ਹੈ, ਜਿਸ ਤੋਂ ਬਾਅਦ ਦੇਸ਼ ਲਈ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਗਿਆ। ਇਸ ਮੁਸ਼ਕਲ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਮਦਦ ਵਈ ਹੱਥ ਅੱਗੇ ਵਧਾਇਆ ਹੈ।

ਕੁਝ ਲੋਕ ਦਾਨ ਕਰ ਰਹੇ ਹਨ, ਕੁਝ ਖਾਣਾ ਬਣਾ ਕੇ ਲੋੜਵੰਦਾਂ ਨੂੰ ਖਵਾ ਰਹੇ ਹਨ ਅਤੇ ਕੁਝ ਓਵਰਟਾਈਮ ਕਰਕੇ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਆਰਥਿਕ ਸੰਕਟ ਤੋਂ ਰਾਹਤ ਲਈ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਰਾਹਤ ਫੰਡ ਆਯੋਜਿਤ ਕੀਤਾ ਗਿਆ।

ਜਿਸ ਵਿਚ ਸੂਬੇ ਦੇ ਵੱਖ-ਵੱਖ ਨਾਮਵਾਰ ਬੰਦਿਆਂ ਨੇ ਰੁਪਏ ਦਾਨ ਕੀਤੇ। ਹੁਣ ਕੈਪਟਨ ਅਮਰਿੰਦਰ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵੱਲੋਂ ਵੀ ਮੁੱਖ ਮੰਤਰੀ ਰਾਹਤ ਕੋਵਿਡ-19 ਵਿਚ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਇਰਸ ਤੋਂ ਨਿਜਾਤ ਪਾਉਣ ਲਈ ਫੰਡ ਵਿਚ ਪੈਸੇ ਦਾਨ ਕਰਕੇ ਸਰਕਾਰ ਦਾ ਸਹਿਯੋਗ ਕਰੋ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਸਿਹਤ ਲਈ ਚਿੰਤਤ ਹੈ।

ਸਰਕਾਰ ਵੱਲੋਂ ਜਿੱਥੇ ਹੋਰ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਵਾਇਰਸ ਵਿਰੁੱਧ ਕਦਮ ਚੁੱਕਦੇ ਹੋਏ ਜਲੰਧਰ ਅਤੇ ਮੁਹਾਲੀ ਤੋਂ ਰੈਪਿਡ ਟੈਸਟ ਕਰਨੇ ਵੀ ਸ਼ੁਰੂ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।