ਸੜਕ ਹਾਦਸੇ ਵਿਚ ਮਾਛੀਵਾੜਾ ਸਾਹਿਬ ਦੇ ਨੌਜਵਾਨ ਦੀ ਮੌਤ
ਐਮ.ਡੀ. ਦੀ ਪੜ੍ਹਾਈ ਲਈ ਲਖਨਊ ਵਿਖੇ ਰਹਿ ਰਿਹਾ ਸੀ ਮ੍ਰਿਤਕ
Kapil Agarwal (file photo)
ਮਾਛੀਵਾੜਾ ਸਾਹਿਬ : ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਡਾਕਟਰ ਕਪਿਲ ਅਗਰਵਾਲ ਵਜੋਂ ਹੋਈ ਹੈ ਜੋ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਸਰਹੱਦ ਪਾਰ ਕਰ ਕੇ ਭਾਰਤ ਪਹੁੰਚਿਆ ਪਾਕਿਸਤਾਨੀ ਨਾਗਰਿਕ
ਦੱਸਿਆ ਜਾ ਰਿਹਾ ਹੈ ਕਿ ਕਪਿਲ ਅਗਰਵਾਲ ਲਖਨਊ ਵਿਖੇ ਐਮ.ਡੀ. ਦੀ ਪੜ੍ਹਾਈ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਜਦੋਂ ਕਪਿਲ ਹਸਪਤਾਲ ਤੋਂ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਪੁੱਤ ਦੀ ਮੌਤ ਨਾਲ ਪੂਰਾ ਪਰਿਵਾਰ 'ਤੇ ਇਲਾਕਾ ਸੋਗ ਵਿਚ ਹੈ।