ਐਸਜੀਜੀਐਸ ਕਾਲਜ ਵੱਲੋਂ ਪੁਸਤਕ ਦਾਨ ਮੁਹਿੰਮ ਦਾ ਆਯੋਜਨ

ਏਜੰਸੀ

ਖ਼ਬਰਾਂ, ਪੰਜਾਬ

ਸਕੂਲੀ ਵਿਦਿਆਰਥੀਆਂ ਨੂੰ 200 ਤੋਂ ਵੱਧ ਕਿਤਾਬਾਂ ਵੰਡੀਆਂ ਗਈਆਂ

photo

 

ਚੰਡੀਗੜ੍ਹ : ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਨੇ ਇਸ ਪ੍ਰਬੰਧਨ ਅਧੀਨ ਐਸਜੀਜੀਐਸ ਕਾਲਜੀਏਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਿਚ ਸਾਖਰਤਾ ਅਤੇ ਪੜ੍ਹਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਪੁਸਤਕ ਦਾਨ ਮੁਹਿੰਮ ਦਾ ਆਯੋਜਨ ਕੀਤਾ।

ਪੜ੍ਹੋ ਇਹ ਖ਼ਬਰ : ਬੰਬੀਹਾ ਗੈਂਗ ਦੇ 7 ਬਦਮਾਸ਼ਾਂ ਖਿਲਾਫ਼ ਚਾਰਜਸ਼ੀਟ ਦਾਖ਼ਲ

ਹਰਜਿੰਦਰ ਕੌਰ, ਸਾਬਕਾ ਮੇਅਰ, ਚੰਡੀਗੜ੍ਹ, ਚੇਅਰਪਰਸਨ, ਸੀ.ਸੀ.ਪੀ.ਸੀ.ਆਰ. ਅਤੇ ਮੈਂਬਰ ਐਸ.ਈ.ਐਸ ਮੁੱਖ ਮਹਿਮਾਨ ਅਤੇ ਪਰਮਜੀਤ ਸਿੰਘ, ਡਾਇਰੈਕਟਰ, ਸਿੱਖ ਮਿਸ਼ਨਰੀ ਕਾਲਜ ਅਤੇ ਰਿਜਨਲ ਸੈਂਟਰ ਆਫ਼ ਐਂਟਰਪ੍ਰੀਨਿਓਰਸ਼ਿਪ ਵਿਸ਼ੇਸ਼ ਮਹਿਮਾਨ ਸਨ। ਸਕੂਲੀ ਵਿਦਿਆਰਥੀਆਂ ਨੂੰ 200 ਤੋਂ ਵੱਧ ਕਿਤਾਬਾਂ ਵੰਡੀਆਂ ਗਈਆਂ ਤਾਂ ਜੋ ਸਮੁਚੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਸ਼ੁਰੂਆਤੀ ਪੜਾਅ ਤੋਂ ਹੀ ਪੜ੍ਹਨ ਦੀ ਆਦਤ ਪੈਦਾ ਕੀਤੀ ਜਾ ਸਕੇ।

ਪੜ੍ਹੋ ਇਹ ਖ਼ਬਰ : ਪੁਲਿਸ ਕਮਿਸ਼ਨਰੇਟ ਲੁਧਿਆਣਾ 'ਚ ਸਮੂਹ ਏ.ਟੀ.ਐਮਜ਼ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੇ ਹੁਕਮ ਜਾਰੀ

ਪ੍ਰਿੰਸੀਪਲ ਡਾ: ਨਵਜੋਤ ਕੌਰ ਨੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਗਿਆਨ ਵਿਚ ਵਾਧਾ ਕਰਦਾ ਹੈ, ਇਕਾਗਰਤਾ ਵਿਚ ਸੁਧਾਰ ਕਰਦਾ ਹੈ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।  ਉਨ੍ਹਾਂ ਸਮਾਗਮ ਦੇ ਆਯੋਜਨ ਲਈ ਕਾਲਜ ਦੀ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਦੀ ‘ਚਿੰਤਨ’-ਰੀਡਰਜ਼ ਸੋਸਾਇਟੀ’ ਦੇ ਯਤਨਾਂ ਦੀ ਸ਼ਲਾਘਾ ਕੀਤੀ।