ਨਵਜੋਤ ਸਿੱਧੂ ਦੀ ਫੇਰੀ ਰੱਦ ਹੋਣ ਨਾਲ ਕਾਂਗਰਸੀ ਨਿਰਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਰੱਤਤਵ ਵਿਭਾਗ ਦੇ ਅਧੀਨ ਦੋਰਾਹਾ ਵਿਖੇ ਮੁਗਲ ਕਾਲ ਸਮੇਂ ਦੇ ਬਣੇ ਕਿਲੇ ਨੂੰ ਦੇਖਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ........

Municipal Council President Bant Singh Daburji and others.

ਦੋਰਾਹਾ : ਪੁਰੱਤਤਵ ਵਿਭਾਗ ਦੇ ਅਧੀਨ ਦੋਰਾਹਾ ਵਿਖੇ ਮੁਗਲ ਕਾਲ ਸਮੇਂ ਦੇ ਬਣੇ ਕਿਲੇ ਨੂੰ ਦੇਖਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਉਣਾ ਸੀ, ਜਿਸ ਕਰ ਕੇ ਨਗਰ ਕੌਂਸਲ ਦੇ ਅਧਿਕਾਰੀ, ਕਾਂਗਰਸੀ ਵਰਕਰ ਅਤੇ ਲੋਕ ਸਪੰਰਕ ਵਿਭਾਗ ਪੱਬਾਂ ਭਾਰ ਹੋ ਕੇ ਸਵੇਰ ਤੋਂ ਹੀ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ। 

ਮੰਤਰੀ ਦੇ ਸੁਆਗਤ ਲਈ ਐਸਡੀਐਮ ਪਾਇਲ ਸਿਵਾਤੀ ਟਿਵਾਣਾ, ਡੀ.ਐਸ.ਪੀ. ਰਛਪਾਲ ਸਿੰਘ ਢੀਂਡਸਾ, ਈਓ ਦੋਰਾਹਾ ਸੁਖਦੇਵ ਸਿੰਘ, ਨਗਰ ਕੌਸਲ ਪ੍ਰਧਾਨ ਬੰਤ ਸਿੰਘ ਦੋਬੁਰਜੀ, ਸ਼ਹਿਰੀ ਕਾਂਗਰਸ ਪ੍ਰਧਾਨ ਬੌਬੀ ਤਿਵਾੜੀ, ਮੀਤ ਪ੍ਰਧਾਨ ਕੁਲਵੰਤ ਸਿੰਘ, ਰਾਜਿੰਦਰ ਗਹੀਰ, ਹਰਿੰਦਰ ਹਿੰਦਾਂ, ਮਨਦੀਪ ਸਿੰਘ ਮਾਂਗਟ, ਕੁਲਜੀਤ ਸਿੰਘ ਵਿੱਕੀ (ਸਾਰੇ ਕੌਸਲਰ), ਐਡਵੋਕੇਟ ਸੁਰਿੰਦਰਪਾਲ ਸੂਦ, ਐਮਈ, ਐਸ.ਓ ਅਤੇ ਸੈਨੇਟਰੀ ਇੰਸਪੈਕਟਰ ਆਦਿ ਹਾਜ਼ਰ ਸਨ। 

ਕੈਬਨਟ ਮੰਤਰੀ ਸਿੱਧੂ ਨੇ ਦੁਪਿਹਰ ਦੋ ਵਜੇ ਦੋਰਾਹਾ ਵਿਖੇ ਪੁੱਜਣਾ ਸੀ, ਕਾਂਗਰਸੀ ਵਰਕਰ ਚਿੱਟੇ ਲਿਬਾਸ ਵਿੱਚ ਸਜ ਧਜ ਕੇ ਬੁੱਕੇ ਲੈ ਕੇ ਹਾਜ਼ਰੀ ਲਵਾਉਣ ਲਈ ਤੱਤਪਰ ਸਨ, ਕਿ ਅਚਾਨਕ ਸ਼ਾਮ 4 ਵਜੇ ਸਿੱਧੂ ਦੀ ਫੇਰੀ ਰੱਦ ਹੋਣ ਦਾ ਸਮਾਚਾਰ ਮਿਲਣ ਕਾਰਨ ਦੋਰਾਹਾ ਦੇ ਕਾਂਗਰਸੀ ਵਰਕਰਾਂ ਚ ਨਿਰਾਸ਼ਾ ਦਾ ਆਲਮ ਪੈਦਾ ਹੋ ਗਿਆ। ਕਾਂਗਰਸੀ ਵਰਕਰ ਅੰਦਰੋ ਅੰਦਰੀ ਰਿੱਝ ਰਹੇ ਸਨ, ਪਰ ਨਗਰ ਕੌਸਲ ਅਧਿਕਾਰੀਆਂ, ਪ੍ਰਸ਼ਾਸਨ ਨੇ ਦੌਰਾ ਰੱਦ ਹੋਣ 'ਤੇ ਸੁੱਖ ਦਾ ਸਾਹ ਲਿਆ, ਕਿਉਂ ਕਿ ਲੋਕਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਮੰਤਰੀ ਨਾਲ ਦੋ ਚਾਰ ਹੋਣਾ ਸੀ। 

ਮੰਤਰੀ ਦੀ ਆਮਦ ਤੇ ਦੋਰਾਹਾ ਪਿੰਡ ਦੀਆਂ ਗਲੀਆਂ, ਨਾਲੀਆਂ ਦੀ ਸਫਾਈ ਕਰਨ ਵੇਲੇ ਤਾਂ ਨਗਰ ਕੌਸਲ ਅਧਿਕਾਰੀਆਂ ਨੇ ਗਰਦਾਂ ਅਸਮਾਨ ਚਾੜ੍ਹ ਦਿੱਤੀਆਂ। ਰਾਸਤਿਆਂ ਤੇ ਪਾਣੀ ਦੇ ਛਿੜਕਾਅ ਨਾਲ ਪਾਣੀ ਦੀ ਰੱਜ ਕੇ ਡੋਲਿਆ ਗਿਆ, ਪਿੰਡ ਵਾਸੀ ਵੀ ਹੈਰਾਨ ਸਨ ਕਿ ਪ੍ਰਸ਼ਾਂਸਨ ਪਹਿਲਾਂ ਕਦੇ ਇਨਾਂ ਚੁਸਤ ਦਰੁਸਤ ਨਹੀ ਦੇਖਿਆ। ਮਹਿਮਾਨ ਨਿਵਾਜੀ ਲਈ ਲਿਆਂਦਾ ਬਰਫੀ, ਲੱਸੀ, ਪਾਣੀ ਕਾਂਗਰਸੀ ਵਰਕਰਾਂ ਨੇ ਖੁਦ ਹੀ ਛੱਕ ਕੇ ਸਮਾਪਤੀ ਕੀਤੀ।