ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੌਲਦਾਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੀਲੈਂਸ ਦੀ ਟੀਮ ਨੇ ਅੱਜ  ਰਾਜ਼ੀਨਾਮਾ ਕਰਵਾਉਣ ਬਦਲੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਬਠਿੰਡਾ ਪੁਲਿਸ ਦੇ ਹੌਲਦਾਰ ਜਸਵੰਤ ਸਿੰਘ ਨੂੰ ਕਾਬੂ......

Havildar Jaswant Singh seized

ਬਠਿੰਡਾ: ਵਿਜੀਲੈਂਸ ਦੀ ਟੀਮ ਨੇ ਅੱਜ  ਰਾਜ਼ੀਨਾਮਾ ਕਰਵਾਉਣ ਬਦਲੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਬਠਿੰਡਾ ਪੁਲਿਸ ਦੇ ਹੌਲਦਾਰ ਜਸਵੰਤ ਸਿੰਘ ਨੂੰ ਕਾਬੂ ਕਰ ਲਿਆ। ਹੌਲਦਾਰ ਜਸਵੰਤ ਸਿੰਘ ਸਿਵਲ ਹਸਪਤਾਲ ਚੌਂਕੀ 'ਚ ਤੈਨਾਤ ਸੀ। ਵਿਜੀਲੈਂਸ ਵਲੋਂ ਹੌਲਦਾਰ ਦੇ ਵਿਰੁਧ ਭ੍ਰਿਸਟਾਚਾਰ ਦਾ ਕੇਸ ਦਰਜ ਕਰਕੇ ਉਸਨੂੰ ਗ਼੍ਰਿਫਤਾਰ ਕਰ ਲਿਆ ਗਿਆ।

ਸੂਤਰਾਂ ਅਨੁਸਾਰ ਕਾਬੂ ਕੀਤਾ ਹੌਲਦਾਰ ਕੁੱਝ ਸਾਲ ਪਹਿਲਾਂ ਹੀ ਪੁਲਿਸ 'ਚ ਭਰਤੀ ਹੋਇਆ ਸੀ। ਇਹ ਵੀ ਪਤਾ ਚੱਲਿਆ ਹੈ ਕਿ ਉਸ ਨੇ ਇਸੇ ਮਾਮਲੇ 'ਚ ਪੰਜ ਹਜ਼ਾਰ ਰੁਪਏ ਮੁਦਈ ਤੋਂ ਪਹਿਲਾਂ ਵੀ ਲਏ ਸਨ। ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਬੇਸ਼ੱਕ ਚੌਕੀ ਇੰਚਾਰਜ ਗ਼ੈਰ ਹਾਜ਼ਰ ਸੀ ਪ੍ਰੰਤੂ ਉਸਦੀ ਅਗਵਾਈ ਹੇਠਲੀ ਚੌਕੀ ਦੇ ਇੱਕ ਹੌਲਦਾਰ ਵਲੋਂ 10 ਹਜ਼ਾਰ ਰੁਪਏ ਰਿਸਵਤ ਲੈਣ ਵਿਚ ਹੋਰਨਾਂ ਦੀ ਭੂਮਿਕਾ ਬਾਰੇ ਵੀ ਪੁਲਿਸ ਵਿਚ ਘੁਸਰ-ਮੁਸਰ ਚੱਲਦੀ ਰਹੀ। 

ਵਿਜੀਲੈਂਸ ਕੋਲ ਦਿੱਤੀ ਸਿਕਾਇਤ ਵਿਚ ਮੁਦਈ ਸੁਖਮੰਦਰ ਸਿੰਘ ਵਾਸੀ ਮਹਿਤਾ ਦੇ ਸੁਖਮੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸਦਾ ਭਤੀਜ਼ਾ ਰਮਨਦੀਪ ਸਿੰਘ ਬਠਿੰਡਾ ਸ਼ਹਿਰ 'ਚ ਹੀ ਇੱਕ ਆੜਤੀ ਸਤੀਸ਼ ਕੁਮਾਰ ਦੇ ਮੁਲਾਜ਼ਮ ਲੱਗਿਆ ਹੋਇਆ ਸੀ। ਦੁਕਾਨਦਾਰ ਵਲੋਂ ਉਸਦੇ ਭਤੀਜੇ ਵਿਰੁਧ ਪੁਲਿਸ ਕੋਲ ਲੜਕੇ ਨਾਲ ਕੁੱਟਮਾਰ ਕਰਨ ਤੇ ਸੈਲਫ਼ੀਆ ਲੈਣ ਆਦਿ ਦੇ ਦੋਸ਼ਾਂ ਹੇਠ ਸ਼ਿਕਾਇਤ ਦਿੱਤੀ ਗਈ ਸੀ। ਐਸ.ਪੀ ਭੁਪਿੰਦਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗੇਲਰੀ ਜਾਂਚ ਕੀਤੀ ਜਾ ਰਹੀ ਹੈ।