ਪੰਜਾਬ ਸਰਕਾਰ ਨੂੰ ਲੋਕਾਂ ਨਾਲੋਂ ਜ਼ਿਆਦਾ ਅਪਣੀ ਆਮਦਨ ਵਧਾਉਣ ਦਾ ਫ਼ਿਕਰ : ਸੁਖਪਾਲ ਖਹਿਰਾ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਦੇ ਕਾਰੋਬਾਰ ਰੁੱਕ ਗਏ, ਰੋਜ਼ੀ ਰੋਟੀ ਵਿਚ ਦਿੱਕਤ...

Sukhpal Khaira Punjab Govt Punjab

ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਲੈ ਕੇ ਸੁਖਪਾਲ ਖਹਿਰਾ ਵੱਲੋਂ ਸਰਕਾਰ ਤੇ ਨਿਸ਼ਾਨੇ ਲਗਾਏ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਉ ਰਾਹੀਂ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਜਦੋਂ ਭਾਰਤ ਅਤੇ ਪੰਜਾਬ ਵਿਚ ਕੋਰੋਨਾ ਕੇਸ ਵਧਣ ਲੱਗੇ ਸਨ ਤਾਂ ਦੋਵਾਂ ਸਰਕਾਰਾਂ ਨੇ ਸਹੀ ਸਮੇਂ ਤੇ ਲਾਕਡਾਊਨ ਲਗਾ ਦਿੱਤਾ ਸੀ। ਇਸ ਸਮੇਂ ਦੌਰਾਨ ਮਜ਼ਦੂਰ ਵਰਗ ਨੂੰ ਭਾਰੀ ਸੱਟ ਵੱਜੀ ਸੀ।

ਉਹਨਾਂ ਦੇ ਕਾਰੋਬਾਰ ਰੁੱਕ ਗਏ, ਰੋਜ਼ੀ ਰੋਟੀ ਵਿਚ ਦਿੱਕਤ ਆਉਣ ਲੱਗੀ ਤੇ ਜਿਹੜੇ ਲੋਕ ਜਿੱਥੇ ਸਨ ਉੱਥੇ ਹੀ ਫਸ ਕੇ ਰਹਿ ਗਏ। ਹੁਣ ਸਰਕਾਰ ਵੱਲੋਂ ਬਿਨਾਂ ਕਿਸੇ ਯੋਜਨਾ ਦੇ ਲਾਕਡਾਊਨ ਖੋਲ੍ਹ ਦੇਣਾ ਖਤਰੇ ਤੋਂ ਖਾਲੀ ਨਹੀਂ ਹੈ। ਇਸ ਪ੍ਰਕਾਰ ਜੇ ਭਾਰਤ ਵਿਚ ਕੋਰੋਨਾ ਕੇਸਾਂ ਦੀ ਗੱਲ ਕਰੀਏ ਤਾਂ 3 ਲੱਖ ਤੋਂ ਪਾਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ।

ਪੰਜਾਬ ਕੋਲ ਮੁਸ਼ਕਿਲਾਂ ਨਾਲ ਲੜਨ ਦਾ ਪ੍ਰਬੰਧ ਬਹੁਤ ਘਟ ਹੈ। ਜੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਲੋਕ ਹੋਰਨਾਂ ਸੂਬਿਆਂ ਵਿਚ ਜਾ ਕੇ ਅਪਣਾ ਇਲਾਜ ਕਰਵਾ ਰਹੇ ਹਨ। ਇਹਨਾਂ ਵਿਚੋਂ ਕਈ ਪੰਜਾਬ ਵਿਚ ਆਏ ਹਨ। ਦਿੱਲੀ ਦੀ ਹਾਲਤ ਹੁਣ ਇਹ ਹੋ ਚੁੱਕੀ ਹੈ ਕਿ ਉਹਨਾਂ ਕੋਲ ਮੈਡੀਕਲ ਸਟਾਫ, ਬੈੱਡ, ਹਸਪਤਾਲ ਆਦਿ ਦੀ ਕਮੀ ਹੋਣ ਲੱਗ ਪਈ ਹੈ।

ਪੰਜਾਬ ਸਰਕਾਰ ਨੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਵਿਚ ਵੀਕੈਂਡ ਲਾਕਡਾਊਨ ਲਾਗੂ ਕਰ ਦਿੱਤਾ ਹੈ ਪਰ ਇਸ ਲਾਕਡਾਊਨ ਵਿਚ ਬਾਕੀ ਦੁਕਾਨਾਂ ਬੰਦ ਤੇ ਠੇਕੇ ਸ਼ਰਾਬ ਦੇ ਖੁੱਲ੍ਹੇ ਹਨ। ਇਸ ਤੋਂ ਇਹੀ ਸਾਫ਼ ਹੁੰਦਾ ਹੈ ਕਿ ਸਰਕਾਰ ਨੂੰ ਲੋਕਾਂ ਨਾਲੋਂ ਜ਼ਿਆਦਾ ਆਮਦਨ ਦੀ ਫਿਕਰ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਕੈਪਟਨ ਮੀਟਿੰਗ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਇਹ ਮੀਟਿੰਗ ਸਿਰਫ ਸ਼ਰਾਬ ਦੀ ਆਮਦਨ ਲਈ ਹੀ ਕੀਤੀ ਸੀ ਨਾ ਕਿ ਲੋਕਾਂ ਦੀ ਮਦਦ ਕਰਨ ਲਈ। WHO ਦੀ ਰਿਪੋਰਟ ਮੁਤਾਬਕ ਪਹਿਲਾਂ ਗਿਆ ਸੀ ਕਿ 3 ਫੁੱਟ ਦੂਰੀ ਬਣਾ ਕੇ ਰੱਖੀ ਜਾਵੇ ਪਰ ਹੁਣ 12 ਫੁੱਟ ਤਕ ਇਸ ਦੇ ਵਿਸ਼ਾਣੂ ਫੈਲ ਸਕਦੇ ਹਨ।

ਇਸ ਲਈ ਜਿੰਨਾ ਹੋ ਸਕੇ ਘਰ ਹੀ ਰਹਿ ਕੇ ਅਪਣਾ ਬਚਾ ਕੀਤਾ ਜਾਵੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਕਾਰੋਬਾਰ ਖੋਲ੍ਹ ਵੀ ਰਹੇ ਹਨ ਤਾਂ ਉਸ ਨੂੰ ਇਕ ਨਿਯਮ ਮੁਤਾਬਕ ਖੋਲ੍ਹਿਆ ਜਾਵੇ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ। ਪੰਜਾਬ ਸਰਕਾਰ ਨੇ 500 ਰੁਪਏ ਦਾ ਰਾਸ਼ਨ ਦੇ ਕੇ ਪੱਲਾ ਝਾੜ ਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।