ਬੀਤੇ ਦਿਨੀ ਪੰਜਾਬ 'ਚ ਕੋਰੋਨਾ ਦੇ 150 ਨਵੇਂ ਮਾਮਲੇ ਆਏ
4 ਹੋਰ ਮੌਤਾਂ, ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 3300 ਦੇ ਨੇੜੇ ਪੁੱਜਾ
ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਅਸਰ ਮੁੜ ਤੇਜ਼ੀ ਨਾਲ ਵਧ ਰਿਹਾ ਹੈ। ਮੌਤਾਂ ਦੇ ਨਾਲ ਨਾਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ ਤੇਜ਼ੀ ਨਾਲ ਉਪਰ ਨੂੰ ਚੜ੍ਹਨ ਲੱਗਾ ਹੈ। ਸੂਬੇ ਵਿਚ 24 ਘੰਟਿਆਂ ਦੌਰਾਨ 4 ਹੋਰ ਮੌਤਾਂ ਦੀ ਖ਼ਬਰ ਹੈ ਅਤੇ ਇਹ ਸਾਰੀਆਂ ਮੌਤਾਂ ਇਕੋ ਜ਼ਿਲ੍ਹੇ ਅੰਮ੍ਰਿਤਸਰ ਵਿਚ ਹੋਈਆਂ ਹਨ।
ਇਸ ਤਰ੍ਹਾਂ ਇਸ ਜ਼ਿਲ੍ਹੇ ਵਿਚ ਸੱਭ ਤੋਂ ਵੱਧ 22 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿਚ 11-11 ਮੌਤਾਂ ਹੋਈਆਂ ਹਨ। ਇਹ ਤਿੰਨੇ ਜ਼ਿਲ੍ਹੇ ਹੀ ਿÂਸ ਸਮੇਂ ਸੂਬੇ ਵਿਚ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ।
ਹੁਣ ਤਕ ਮੌਤਾਂ ਦਾ ਕੁੱਲ ਅੰਕੜਾ 74 ਤਕ ਪਹੁੰਚਿਆ ਹੈ ਅਤੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ 44 ਮੌਤਾਂ ਹੋਈਆਂ ਹਨ। ਅੱਜ ਸ਼ਾਮ ਤਕ ਹੋਰ ਨਵੇਂ ਆਏ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੀ 150 ਤਕ ਪਹੁੰਚ ਗਈ ਹੈ ਜੋ ਸ਼ਾਇਦ ਅੱਜ ਤਕ ਦਾ 24 ਘੰਟੇ ਵਿਚ ਇਨ੍ਹੇ ਪਾਜ਼ੇਟਿਵ ਕੇਸ ਆਉਣ ਦਾ ਰਿਕਾਰਡ ਹੈ।
ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚੋਂ ਹੀ ਅੱਜ 37 ਤੋਂ ਵੱਧ ਨਵੇਂ ਮਾਮਲੇ ਆਏ ਹਨ। ਬੀ.ਐਸ.ਐਫ. ਅਜਨਾਲਾ ਖੇਤਰ ਨਾਲ ਸਬੰਧਤ 16 ਜਵਾਨਾਂ ਦੀ ਰੀਪੋਰਟ ਵੀ ਪਾਜ਼ੇਟਿਵ ਆਉਣ ਨਾਲ ਸੁਰੱਖਿਆ ਬਲਾਂ 'ਚ ਚਿੰਤਾ ਵਧ ਗਈ ਹੈ। ਸੂਬੇ ਵਿਚ ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 3300 ਦੇ ਨੇੜੇ ਪਹੁੰਚ ਗਿਆ ਹੈ।
ਅੱਜ 87 ਮਰੀਜ਼ ਠੀਕ ਵੀ ਹੋਏ ਹਨ। ਇਸ ਤਰ੍ਹਾਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 2443 ਤਕ ਪਹੁੰਚ ਗਈ ਹੈ। ਇਸ ਸਮੇਂ ਇਲਾਜ ਅਧੀਨ 753 ਕੇਸਾਂ 'ਚੋਂ ਗੰਭੀਰ ਹਾਲਤ ਵਾਲਿਆਂ ਵਿਚ 9 ਆਕਸੀਜਨ ਅਤੇ 1 ਮਰੀਜ਼ ਵੈਂਟੀਲੇਟਰ ਉਪਰ ਹੈ।
ਪੰਜਾਬ ਕੋਰੋਨਾ ਅਪਡੇਟ
ਕੁੱਲ ਸੈਂਪ : 188699
ਪਾਜ਼ੇਟਿਵ ਮਾਮਲੇ : 3290
ਇਲਾਜ ਅਧੀਨ : 753
ਕੁੱਲ ਠੀਕ ਹੋਏ : 2443
ਮੌਤਾਂ ਦੀ ਗਿਣਤੀ : 74
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।