ਇਸ ਗੈਂਗਸਟਰ ਨਾਲ ਜੁੜੇ ਪੰਜਾਬੀ ਸਿੰਗਰ ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੇ ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਇਰੈਕਟਰ, ਅਦਾਕਾਰ ਅਤੇ ਸਿੰਗਰ ਪਰਮੀਸ਼ ਵਰਮਾ ਉੱਤੇ ਹੋਏ ਜਾਨਲੇਵਾ ਹਮਲੇ ਦੇ ਤਾਰ ਹੁਣ ਵਕੀਲ ਅਮਰਪ੍ਰੀਤ ਸਿੰਘ ਸੇਠੀ ਹਤਿਆਕਾਂਡ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ..........

Parmish Verma

ਡਾਇਰੈਕਟਰ, ਅਦਾਕਾਰ ਅਤੇ ਸਿੰਗਰ ਪਰਮੀਸ਼ ਵਰਮਾ ਉੱਤੇ ਹੋਏ ਜਾਨਲੇਵਾ ਹਮਲੇ ਦੇ ਤਾਰ ਹੁਣ ਵਕੀਲ ਅਮਰਪ੍ਰੀਤ ਸਿੰਘ ਸੇਠੀ ਹਤਿਆਕਾਂਡ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਧਰਮਿੰਦਰ ਗੁਗਨੀ ਨਾਲ ਜੁੜ ਗਏ ਹਨ। ਪੁਲਿਸ ਗੁਗਨੀ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਆਈ ਹੈ। ਮੰਗਲਵਾਰ ਨੂੰ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਡੀਐੱਸਪੀ ਸਿਟੀ 1 ਅਮਰੋਜ਼ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।  

ਜਾਣਕਾਰੀ ਦੇ ਮੁਤਾਬਕ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਨਾਲ ਪੁੱਛਗਿਛ ਕੀਤੀ ਸੀ। ਉਸ ਸਮੇਂ ਪਤਾ ਲੱਗਿਆ ਸੀ ਕਿ ਗੁਗਨੀ ਦੇ ਸ਼ਾਰਪ ਸ਼ੂਟਰ ਬੁੱਢਾ ਨਾਲ ਸਬੰਧ ਹਨ। ਦੱਸ ਦਈਏ ਕਿ ਬੁੱਢਾ ਦਿਲਪ੍ਰੀਤ ਲਈ ਕੰਮ ਕਰਦਾ ਰਿਹਾ ਹੈ।  ਇੰਨਾ ਹੀ ਨਹੀਂ ਪਰਮੀਸ਼ ਦਾ ਕਹਿਣਾ ਸੀ ਕਿ ਬੁੱਢਾ ਅਤੇ ਲੱਕੀ ਨੇ ਹੀ ਉਸ 'ਤੇ ਗੋਲੀਆਂ ਚਲਾਈਆਂ ਸਨ। ਅਜਿਹੇ ਵਿਚ ਪੁਲਿਸ ਨੂੰ ਸ਼ੱਕ ਹੈ ਕਿ ਜੋ ਹਥਿਆਰ ਉਨ੍ਹਾਂ ਨੇ ਵਰਤੇ ਸਨ, ਉਨ੍ਹਾਂ ਦੀ ਸਪਲਾਈ ਗੈਂਗਸਟਰ ਗੁਗਨੀ ਨੇ ਹੀ ਕੀਤੀ ਹੋਵੇਗੀ। ਕਿਉਂਕਿ ਪੰਜਾਬ ਵਿਚ ਹੋਈ ਟਾਰਗੇਟ ਕਿਲਿੰਗ ਦੇ ਆਰੋਪੀਆਂ ਨੂੰ ਵੀ ਹਥਿਆਰ ਸਪਲਾਈ ਕਰਨ ਵਿਚ ਗੁਗਨੀ ਦਾ ਨਾਮ ਆਇਆ ਸੀ। 

ਪੁਲਿਸ ਨੂੰ ਉਮੀਦ ਹੈ ਕਿ ਗੁਗਨੀ ਤੋਂ ਪੁੱਛਗਿਛ ਵਿਚ ਜਲਦੀ ਹੀ ਉਨ੍ਹਾਂ ਨੂੰ ਕਈ ਜਾਣਕਾਰੀਆਂ ਹੱਥ ਲਗਣਗੀਆਂ। ਦੱਸ ਦਈਏ ਕਿ 14 ਅਪ੍ਰੈਲ ਨੂੰ ਦੇਰ ਰਾਤ ਸਾਢੇ 12 ਵਜੇ ਦੇ ਕਰੀਬ ਗਾਇਕ ਪਰਮੀਸ਼ ਵਰਮਾ 'ਤੇ ਕੁੱਝ ਅਣਪਛਾਤੇ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਸੀ ਜਦੋਂ ਉਹ ਮੋਹਾਲੀ ਦੇ ਸੈਕਟਰ 91 ਸਥਿਤ ਆਪਣੇ ਘਰ ਕਾਰ ਵਿਚ ਵਾਪਸ ਆ ਰਿਹਾ ਸੀ। ਇਸ ਹਮਲੇ ਵਿਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦਾ ਦੋਸਤ ਕੁਲਵੰਤ ਸਿੰਘ ਚਹਿਲ ਵੀ ਜਖ਼ਮੀ ਹੋਇਆ ਸੀ।

ਪੁਲਿਸ ਵਲੋਂ ਇੰਡਸਟਰਿਅਲ ਏਰਿਆ ਫੇਜ - 8ਬੀ ਮੋਹਾਲੀ ਸਥਿਤ ਪੁਲਿਸ ਚੌਕੀ ਵਿਚ ਕੁਲਵੰਤ ਸਿੰਘ ਨਿਵਾਸੀ ਪਿੰਡ ਡਡਹੇੜਾ ਜ਼ਿਲ੍ਹਾ ਪਟਿਆਲੇ ਦੇ ਬਿਆਨਾਂ 'ਤੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 307, 148, 149 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54, 59 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ।