ਹੁਣ ਬਟਾਲਾ ਪੁਲਿਸ ਦੀ ਹਿਰਾਸਤ ’ਚ ਜੱਗੂ ਭਗਵਾਨਪੁਰੀਆ, ਅਦਾਲਤ ਨੇ 10 ਦਿਨ ਦੇ ਰਿਮਾਂਡ ’ਤੇ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਸਤਨਾਮ ਸਿੰਘ ਸੱਤੂ ਕਤਲ ਮਾਮਲੇ ’ਚ ਹੋਵੇਗੀ ਪੁੱਛਗਿੱਛ

Jaggu Bhagwanpuria

 

ਚੰਡੀਗੜ੍ਹ: ਮੋਗਾ ਦੇ ਡਿਪਟੀ ਮੇਅਰ ਦੇ ਭਤੀਜੇ ਅਤੇ ਭਰਾ ’ਤੇ ਹਮਲੇ ਸਬੰਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਮੋਗਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਬਟਾਲਾ ਪੁਲਿਸ ਨੂੰ ਸਤਨਾਮ ਸਿੰਘ ਸੱਤੂ ਕਤਲ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ। ਇਸ ਮਗਰੋਂ ਉਸ ਨੂੰ ਬਟਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ।

Jaggu Bhagwanpuria

ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਫਤਿਹਗੜ ਚੂੜੀਆਂ ਦੀ ਪੁਲਿਸ ਨੇ ਸਤਨਾਮ ਸਿੰਘ ਸੱਤੂ ਕਤਲ ਮਾਮਲੇ ’ਚ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਨੂੰ ਜੱਗੂ ਦਾ 26 ਤਰੀਕ ਤੱਕ 10 ਦਿਨ ਦਾ ਰਿਮਾਂਡ ਮਿਲਿਆ। ਦੱਸ ਦੇਈਏ ਕਿ ਇਸੇ ਕੇਸ ਵਿਚ ਬੀਤੇ ਦਿਨੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਬਟਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਫਤਿਹਗੜ ਚੂੜੀਆਂ ਦੀ ਪੁਲਿਸ ਨੂੰ ਲਾਰੈਂਸ ਦਾ 8 ਦਿਨ ਦਾ ਰਿਮਾਂਡ ਮਿਲਿਆ ਸੀ।