ਲੋਕਾਂ ਨੇ ਸਰਕਾਰ ਤੋਂ ਵਿਕਾਸ ਕਾਰਜ ਦੀ ਛੱਡੀ ਉਮੀਦ ਗ਼ੰਦਗੀ ਦੂਰ ਕਰ ਕੇ ਵਿਕਾਸ ਦਾ ਖ਼ੁਦ ਚੁੱਕਿਆ ਬੀੜਾ

ਏਜੰਸੀ

ਖ਼ਬਰਾਂ, ਪੰਜਾਬ

ਮੁਹੱਲਾ ਨਿਵਾਸੀਆਂ ਨੇ ਸਰਕਾਰਾਂ ਨੂੰ ਪਾਈਆ ਲਾਹਨਤਾਂ

Cleaning of the village

ਨਾਭਾ: ਪੰਜਾਬ ਸਰਕਾਰ ਵੱਲੋ ਜਿੱਥੇ ਵਿਕਾਸ ਕਾਰਜ ਕਰਨ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਉੱਥੇ ਹੀ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁੱਲ ਖੋਖਲੇ ਸਾਬਤ ਹੋ ਰਹੇ ਹਨ। ਹੁਣ ਲੋਕ ਸਰਕਾਰਾਂ ਤੋ ਵਿਕਾਸ ਕਾਰਜਾਂ ਦੀਆਂ ਉਮੀਦਾਂ ਛੱਡ ਕੇ ਆਪ ਹੀ ਅਪਣੇ-ਅਪਣੇ ਮੁਹੱਲਿਆ ਦੀ ਗੰਦਗੀ ਦੂਰ ਕਰ ਕੇ ਆਲਾ-ਦੁਆਲਾ ਸਵਾਰਨ ਵਿਚ ਲੱਗ ਪਏ ਹਨ। ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਕਰੀਬ 40 ਸਾਲ ਤੋਂ 10 ਹਜ਼ਾਰ ਸਕੇਅਰ ਫੁੱਟ ਮੈਦਾਨ ਵਿਚ ਗੰਦਗੀ ਕਾਰਨ ਸ਼ਹਿਰ ਨਿਵਾਸੀ ਕਾਫ਼ੀ ਪਰੇਸ਼ਾਨ ਸਨ।

ਉੱਥੇ ਹੀ ਲੋਕਾਂ ਨੇ ਮਹੁੱਲਾ ਸੁਧਾਰ ਕਮੇਟੀ ਨਾਲ ਮਿਲ ਲੱਖਾਂ ਬੂਟੇ ਲਗਾ ਕੇ ਗਰਾਊਂਡ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ‘ਤੇ ਮੁਹੱਲਾ ਸੁਧਾਰ ਕਮੇਟੀ ਦੇ ਵਾਈਸ ਪ੍ਰਧਾਨ ਵਿਸਾਲ ਡੁਡੇਜਾ ਨੇ ਕਿਹਾ ਕਿ ਉਹਨਾਂ ਨੇ ਮਹੁੱਲਾ ਵਾਸੀਆਂ ਦੇ ਸਹਿਯੋਗ ਨਾਲ ਗਰਾਊਂਡ ਨੂੰ ਸਾਫ਼ ਸੁਥਰਾ ਬਣਾਉਣ ਲਈ ਬੀੜਾ ਚੁੱਕਿਆ ਗਿਆ ਹੈ। ਉੱਥੇ ਹੀ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਦਿਨੋਂ ਦਿਨ ਸ਼ਹਿਰ ਦੇ ਹਲਾਤ ਬੱਦ ਤੋਂ ਬੱਦਤਰ ਬਣਦੇ ਜਾ ਰਹੇ ਹਨ ਪਰ ਸਰਕਾਰਾਂ ਵੱਲੋਂ ਵਿਕਾਸ ਕਾਰਜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਹਨਾਂ ਕਿਹਾ ਕਿ ਸਾਰੇ ਮੁਹੱਲਾ ਨਿਵਾਸੀਆਂ ਨੇ ਵੱਲੋਂ ਗਰਾਊਂਡ ਨੂੰ ਤਿਆਰ ਕਰਨ ਲਈ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬੱਚਿਆਂ ਵੱਲੋਂ ਵੀ ਮੁਹੱਲੇ ‘ਚ ਬੂਟੇ ਲਗਾਏ ਗਏ। ਉੱਥੇ ਹੀ ਇੱਕ ਬੱਚੇ ਨੇ ਕਿਹਾ ਕਿ ਉੁਸ ਵੱਲੋਂ 5 ਸਾਲਾ ਦੌਰਾਨ ਇਕ ਲੱਖ ਬੂਟੇ ਲਗਾਏ ਜਾਣਗੇ। ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਉਹ ਦੂਜੇ ਬੱਚਿਆ ਨੂੰ ਵੀ ਆਪਣੇ ਜਨਮਦਿਨ ‘ਤੇ ਇਕ ਬੂਟਾ ਤੋਹਫ਼ੇ ਦੇ ਰੂਪ ਵਿੱਚ ਦਿੰਦਾ ਹੈ।

ਦੱਸ ਦੇਈਏ ਕਿ ਨਾਭਾ ਸ਼ਹਿਰ ਦੇ ਲੋਕਾਂ ਵੱਲੋਂ ਤਾਂ ਸਰਕਾਰਾਂ ਤੋਂ ਵਿਕਾਸ ਕਾਰਜਾਂ ਦੀ ਉਮੀਦ ਛੱਡ ਕੇ ਖ਼ੁਦ ਸ਼ਹਿਰ ਦਾ ਵਿਕਾਸ ਕਰ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਮੁਹੱਲਾ ਨਿਵਾਸੀਆਂ ਤੋਂ ਹੋਰ ਕਿਹੜੇ ਲੋਕ ਸਿੱਖਿਆ ਲੈ ਕੇ ਆਪਣੇ ਸ਼ਹਿਰ ਦਾ ਵਿਕਾਸ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।