25 ਸਾਲਾਂ ਮੁਟਿਆਰ ‘ਤੇ ਹੋਇਆ ਤੇਜ਼ਾਬ ਹਮਲਾ, ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਐਸਿਡ ਅਟੈਕ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਟਿੱਬਾ ਰੋਡ...

Acid thrown on a 25-year-old girl

ਲੁਧਿਆਣਾ (ਪੀਟੀਆਈ) : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਐਸਿਡ ਅਟੈਕ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਟਿੱਬਾ ਰੋਡ ਇਲਾਕੇ ਵਿਚ ਮੁਟਿਆਰ ‘ਤੇ ਉਸ ਦੇ ਘਰ ਵਿਚ ਹੀ ਐਸਿਡ ਸੁੱਟ ਦਿਤਾ ਗਿਆ। ਦੋਸ਼ੀ ਨੇ ਪਹਿਲਾਂ ਮੁਟਿਆਰ ਦੇ ਘਰ ਦਾ ਮੇਨ ਗੇਟ ਖੜਕਾਇਆ ਅਤੇ ਫਿਰ ਉਸ ਦਾ ਨਾਮ ਲੈ ਕੇ ਆਵਾਜ਼ ਦਿਤੀ। ਮੁਟਿਆਰ ਜਿਵੇਂ ਹੀ ਘਰ ਤੋਂ ਬਾਹਰ ਨਿਕਲੀ ਤਾਂ ਦੋਸ਼ੀ ਨੇ ਉਸ ‘ਤੇ ਤੇਜ਼ਾਬ ਸੁੱਟ ਦਿਤਾ। ਵੀਰਵਾਰ ਰਾਤ ਲਗਭੱਗ 8 ਵਜੇ ਇਹ ਹਾਦਸਾ ਵਾਪਰਿਆ।

ਮੁੰਹ ‘ਤੇ ਰੁਮਾਲ ਬੰਨ੍ਹ ਕੇ ਆਇਆ ਦੋਸ਼ੀ ਡੱਬਾ ਉਥੇ ਹੀ ਸੁੱਟ ਕੇ ਫ਼ਰਾਰ ਹੋ ਗਿਆ। ਬੁਰੀ ਤਰ੍ਹਾਂ ਝੁਲਸੀ 25 ਸਾਲ ਦਾ ਮੁਟਿਆਰ ਦਰਦ ਨਾਲ ਚੀਕ ਉੱਠੀ। ਘਰ ਵਾਲੇ ਉਸ ਨੂੰ ਤੁਰਤ ਸਿਵਲ ਹਸਪਤਾਲ ਲੈ ਗਏ। ਜਿਥੋਂ ਉਸ ਨੂੰ ਸੀਐਮਸੀ ਰੈਫਰ ਕਰ ਦਿਤਾ ਹੈ। ਮੁਟਿਆਰ ਲਗਭੱਗ 25%  ਸੜ ਗਈ ਹੈ ਪਰ ਚੈਸਟ ‘ਤੇ ਐਸਿਡ ਦਾ ਅਸਰ ਸਭ ਤੋਂ ਜ਼ਿਆਦਾ ਹੋਇਆ ਹੈ ਇਸ ਲਈ ਹਾਲਤ ਗੰਭੀਰ ਹੈ। ਪਿਤਾ ਦੇ ਮੁਤਾਬਕ ਉਨ੍ਹਾਂ ਦੀ ਧੀ ਦੀ ਮੰਗਣੀ 12 ਨਵੰਬਰ ਨੂੰ ਹੋਈ ਸੀ।

ਪੁਲਿਸ ਵਾਰਦਾਤ ਨੂੰ ਮੰਗਣੀ ਨਾਲ ਜੋੜ ਕੇ ਵੇਖ ਰਹੀ ਹੈ। ਇਕ ਪਾਸੇ ਪਿਆਰ ਦਾ ਮਾਮਲਾ ਹੋ ਸਕਦਾ ਹੈ ਪਰ ਪਰਵਾਰ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਪਿਤਾ ਹੋਜਰੀ ਦਾ ਕੰਮ ਕਰਦੇ ਹਨ। ਘਰ ਦੀ ਉਪਰੀ ਮੰਜ਼ਿਲ ‘ਤੇ 5 ਫਲੈਟ ਮਸ਼ੀਨਾਂ ਲੱਗੀਆਂ ਹਨ। ਹੇਠਾਂ ਪਰਵਾਰ ਰਹਿੰਦਾ ਹੈ। ਮੁਟਿਆਰ ਦੇ ਦੋ ਛੋਟੇ ਭਰਾ ਹਨ। ਉਸ ਨੇ ਕੁੱਝ ਸਮਾਂ ਪਹਿਲਾਂ ਯੂਪੀ ਤੋਂ ਗਰੈਜੁਏਸ਼ਨ ਅਤੇ ਸਿਲਾਈ ਕੋਰਸ ਕੀਤਾ ਹੈ। ਫਿਰ ਲੁਧਿਆਣਾ ‘ਚ ਆ ਕੇ ਘਰ ਵਿਚ ਸਿਲਾਈ ਸ਼ੁਰੂ ਕਰ ਦਿਤੀ ਸੀ।

ਘਟਨਾ ਦੇ ਸਮੇਂ ਉਹ ਮਾਂ ਦੇ ਨਾਲ ਘਰ ‘ਚ ਸੀ। ਉਦੋਂ ਕਿਸੇ ਨੇ ਮੇਨ ਗੇਟ ਖੜਕਾਇਆ। ਉਸ ਨੇ ਨਿਕਲ ਕੇ ਪੁੱਛਿਆ, ਹਾਂ ਜੀ  ਦੱਸੋ, ਉਦੋਂ ਨੌਜਵਾਨ ਨੇ ਤੇਜ਼ਾਬ ਸੁੱਟ ਦਿਤਾ। ਐਸਿਡ ਮੁਟਿਆਰ ਦੇ ਮੂੰਹ ਵਿਚ ਵੀ ਚਲਾ ਗਿਆ। ਇਸ ਤੋਂ ਇਲਾਵਾ ਪੈਰ ਤੱਕ ਵੀ ਕਈ ਜਗ੍ਹਾ ਜਖ਼ਮ ਹੋ ਗਏ ਹਨ।

ਉਧਰ, ਥਾਣਾ ਟਿੱਬਾ ਰੋਡ ਦੇ ਏਐਸਆਈ ਦੀਦਾਰ ਸਿੰਘ ਨੇ ਦੱਸਿਆ ਕਿ ਪੁਲਿਸ ਇਲਾਕੇ ‘ਚ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਮੁਟਿਆਰ ਦੀ ਚਮੜੀ ਅੱਧੇ ਤੋਂ ਜ਼ਿਆਦਾ ਸੜ ਗਈ ਹੈ। ਮਾਮਲੇ ਨੂੰ ਪੀੜਿਤਾ ਦੀ ਰਿੰਗ ਸਰਮਨੀ ਨਾਲ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ। ਪਿਤਾ ਨੇ ਦੱਸਿਆ, 27 ਅਕਤੂਬਰ ਦੀ ਰਾਤ ਵੀ 2 ਨੌਜਵਾਨ ਉਨ੍ਹਾਂ ਦੇ ਘਰ ਲਿਫ਼ਾਫ਼ਾ ਲੈ ਕੇ ਆਏ ਅਤੇ ਬੋਲੇ ਕਿ ਸੂਟ ਸਿਲਵਾਉਣ ਲਈ ਦੇਣ ਆਏ ਹਨ। ਉਨ੍ਹਾਂ ਨੇ ਲਿਫ਼ਾਫ਼ਾ ਮੁਟਿਆਰ ਨੂੰ ਫੜਾ ਦਿਤਾ।

ਉਹ ਲਿਫ਼ਾਫ਼ਾ ਖੋਲ੍ਹ ਕੇ ਦੇਖਣ ਲੱਗੀ ਤਾਂ ਉਸ ਵਿਚੋਂ ਬਦਬੂ ਆ ਰਹੀ ਸੀ, ਜੋ ਕਿ ਉਸ ਨੂੰ ਚੜ੍ਹ ਗਈ। ਉਸ ਤੋਂ ਖੰਘ ਆਉਣੀ ਸ਼ੁਰੂ ਹੋ ਗਈ। ਇਹ ਵੇਖ ਨੌਜਵਾਨਾਂ ਨੇ ਉਸ ਦੇ ਹੱਥ ‘ਚੋਂ ਲਿਫ਼ਾਫ਼ਾ ਖੋਹ ਲਿਆ ਅਤੇ ਭੱਜ ਗਏ। ਪਰਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿਤੀ। ਘਰ ਵਾਲਿਆਂ ਦੇ ਮੁਤਾਬਕ ਨੌਜਵਾਨਾਂ ਨੂੰ ਉਨ੍ਹਾਂ ਨੇ ਕਈ ਵਾਰ ਗਲੀ ਵਿਚ ਵੀ ਚੱਕਰ ਲਗਾਉਂਦੇ ਵੇਖਿਆ ਸੀ।