ਪਰਾਲੀ ਦੇ ਧੂੰਏਂ ਦੀ ਚਪੇਟ ‘ਚ ਆਈ ਕਾਰ ਪਲਟੀ, ਪਤੀ ਪਤਨੀ ਝੁਲਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ‘ਚ ਪਰਾਲੀ ਦਾ ਕਹਿਰ ਜਾਰੀ ਹੈ। ਪਰਾਲੀ ਦੇ ਧੂਏਂ ਦੀ ਚਪੇਟ ਵਿਚ ਆ ਕੇ ਇਕ ਅਲਟੋ ਕਾਰ ਬੇਕਾਬੂ ਹੋ ਗਈ। ਕਾਰ ਪਰਾਲੀ ....

ਪਰਾਲੀ ਜਲਾ ਰਹੇ ਕਿਸਾਨ

ਮੋਗਾ (ਪੀਟੀਆਈ) : ਪੰਜਾਬ ‘ਚ ਪਰਾਲੀ ਦਾ ਕਹਿਰ ਜਾਰੀ ਹੈ। ਪਰਾਲੀ ਦੇ ਧੂਏਂ ਦੀ ਚਪੇਟ ਵਿਚ ਆ ਕੇ ਇਕ ਅਲਟੋ ਕਾਰ ਬੇਕਾਬੂ ਹੋ ਗਈ। ਕਾਰ ਪਰਾਲੀ ਵਾਲੇ ਖੇਤ ਵਿਚ ਜਲਦੀ ਪਰਾਲੀ ਵਿਚ ਜਾ ਵੜੀ ਜਿਥੇ ਕਾਰ ਬੂਰੀ ਤਰ੍ਹਾਂ ਜਲ ਗਈ। ਇਹ ਘਟਨਾ ਮੋਗੇ ਜਿਲੇ ਦੇ ਪਿੰਡ ਤਾਰੇਵਾਲਾ ਦੀ ਹੈ. ਇਸ ਕਾਰ ਵਿਚ ਸਵਾਰ ਬਜੁਰਗ ਜੋੜਾ ਝੁਲਸ ਗਏ। ਕਾਰਨ ਵਿਚ ਸਵਾਰ ਦੋ ਹੋਰ ਔਰਤਾਂ ਨੂੰ ਲੋਕਾਂ ਨੇ ਬਚਾ ਲਿਆ। ਪੀੜਿਤ ਪਤੀ ਪਤਨੀ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪਰਵਾਰ ਸ਼ੋਕ ਸਮਾਗਮ ਵਿਚ ਸ਼ਾਮਲ ਹੋਣ ਜਾ ਰਿਹਾ ਸੀ।

ਸਿਵਲ ਹਸਪਤਾਲ ਵਿਚ ਦਾਖਲ ਰਿਟਾਇਰਡ ਅਧਿਆਪਕ ਨੇਹਾਲ ਸਿੰਘ (70) ਪਿੰਡ ਰਾਉਕੇ ਕਲਾਂ ਨੇ ਦੱਸਿਆ ਕਿ ਉਸ ਦੀ ਭੈਣ ਜਗੀਰ ਕੌਰ ਪਿੰਡ ਸਿੰਘਾਵਾਲਾ ਵਿਚ ਵਿਆਹੀ ਹੋਈ ਸੀ। ਉਸ  ਦੀ ਕੁਝ ਦਿਨ  ਪਹਿਲਾਂ ਮੌਤ ਹੋ ਗਈ ਸੀ। ਉਹ ਅਪਣੀ ਪਤਨੀ ਪਰਮਜੀਤ ਕੌਰ, ਭੈਣ ਜਸਵੰਤ ਕੌਰ ਅਤੇ ਜਸਵੀਰ ਕੌਰ ਦੇ ਨਾਲ ਅਪਣੀ ਅਲਟੋ ਕਾਰ ਵਿਚ ਵੀਰਵਾਰ ਨੂੰ ਪਿੰਡ ਸਿੰਘਾਵਾਲਾ ਵਿਚ ਫੁੱਲ ਚੁਗਣ ਤੋਂ ਬਾਅਦ ਵਾਪਸ ਆ ਰਿਰਾ ਸੀ। ਉਹ ਜਦੋਂ ਪਿੰਡ ਤਾਰੇਵਾਲਾ ਲਿੰਕ ਰੋਡ ਉਤੇ ਪਹੁੰਚੇ ਤਾਂ ਉਥੇ ਖੇਤ ਵਿਚ ਪਰਾਲੀ ਨੂੰ ਲੱਗੀ ਅੱਗ ਦਾ ਧੂਏਂ ਸੜਕ ਉਤੇ ਫੈਲਿਆ ਹੋਇਆ ਸੀ।

ਧੂੰਏਂ ਦੇ ਕਾਰਨ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਖੇਤ ਵਿਚ ਪਲਟ ਗਈ। ਰਾਹਗੀਰਾਂ ਅਤੇ ਨੇੜੇ ਦੇ ਖੇਤ ਵਿਚ ਕੰਮ ਕਰ ਰਹੇ ਲੋਕਾਂ ਨੇ ਉਹਨਾਂ ਨੂੰ ਕਾਰ ਤੋਂ ਬਾਹਰ ਕੱਢਿਆ, ਪਰ ਖੇਤ ਵਿਚ ਪਲਟੀ ਕਰਾ ਜਲ ਕੇ ਰਾਖ ਹੋ ਗਈ ਸੀ। ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਅਤੇ ਹਿਮਾਚਲ ਦੇ ਕਈਂ ਖੇਤਰਾਂ ਵਿਚ ਧੂੜ ਦੀ ਇਕ ਚਾਦਰ ਵਿਛੀ ਹੋਈ ਹੈ ਅਤੇ ਇਸ ਧੂੰਏਂ ਦੇ ਕਾਰਨ ਬਿਜੀਬਿਲਿਟੀ ਬਹੁਤ ਘੱਟ ਹੋ ਗਈ ਹੈ। ਇਸ ਧੂੜ ਅਤੇ ਧੂੰਏ ਦੇ ਕਾਰਨ ਆਸਮਾਨ ਨੂੰ ਇਕ ਸਫੇਦ ਚਾਦਰ ਨੇ ਢੱਕਿਆ ਹੋਇਆ ਹੈ। ਇਸ ਸਫ਼ੇਦ ਧੂੰਏਂ ਨੇ ਪੂਰੇ ਸ਼ਹਿਰ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ।