ਪਰਾਲੀ ਦੀਆਂ ਗੱਠਾਂ ਬਣਾ ਕੇ ਝੋਨੇ ਦੀ ਰਹਿੰਦ ਖੂੰਹਦ ਨੂੰ ਸੰਭਾਲ ਰਿਹਾ ਹੈ ਅਗਾਂਹਵਧੂ ਕਿਸਾਨ
ਅਗਾਂਹਵਧੂ ਕਿਸਾਨ 16 ਏਕੜ ਜ਼ਮੀਨ ’ਚ ਬਿਨਾਂ ਅੱਗ ਲਗਾਏ ਕਰ ਰਿਹੈ ਸਿੱਧੀ ਬਿਜਾਈ
farmer
ਸੰਗਰੂਰ: ਜ਼ਿਲਾ ਸੰਗਰੂਰ ਦੇ ਪਿੰਡ ਬਨਾਰਸੀ ਦਾ ਅਗਾਂਹਵਧੂ ਕੁਲਦੀਪ ਸ਼ਰਮਾ ਪਿਛਲੇ ਤਿੰਨ ਸਾਲ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾ ਅੱਗ ਲਗਾਏ 16 ਏਕੜ ਰਕਬੇ ’ਚ ਫਸਲਾਂ ਦੀ ਬਿਜਾਈ ਕਰ ਰਿਹਾ ਹੈ। ਉਸਦੀ ਇਸ ਪਹਿਲਕਦਮੀ ਨੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਪ੍ਰੇਰਿਆ ਹੈ। ਕਿਸਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਵੀ ਉਸਨੇ ਬੇਲਰ/ ਰੋਕਰ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਝੋਨੇ ਦੀ ਫਸਲ ਦੀ ਰਹਿੰਦ-ਖੂਹੰਦ ਦੀ ਸੰਭਾਲ ਕੀਤੀ ਹੈ।