ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਮ, ਜੁਡੀਸ਼ੀਅਲ ‘ਚ ਹਾਸਲ ਕੀਤਾ 6ਵਾਂ ਰੈਂਕ

ਏਜੰਸੀ

ਖ਼ਬਰਾਂ, ਪੰਜਾਬ

ਕੁੜੀਆਂ ਹਰ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰ ਰਹੀਆਂ ਹਨ

File

ਲੁਧਿਆਣਾ- ਅੱਜ ਕੱਲ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ, ਅਤੇ ਕੁੜੀਆਂ ਇਸ ਗੱਲ ਨੂੰ ਸੱਚ ਵੀ ਸਾਬਤ ਕਰਦੀਆਂ ਹਨ। ਕੁੜੀਆਂ ਹਰ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸੇ ਤਰ੍ਹਾਂ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹੋਏ ਲੁਧਿਆਣਾ ਦੀ ਈਸ਼ਾ ਗਰਗ ਨੇ ਸਿਵਲ ਸਰਵਿਸਿਸ਼ ਜੁਡੀਸ਼ੀਅਲ ਵਿੱਚ 6ਵਾਂ ਰੈਂਕ ਹਾਸਲ ਕੀਤਾ ਹੈ। 

ਜਿਸ ਤੋਂ ਬਾਅਦ ਈਸ਼ਾ ਦੇ ਪਰਿਵਾਰਕ ਮੈਂਬਰਾ ਅਤੇ ਰਿਸ਼ਤੇਦਾਰਾਂ ਵਿਚ ਖੁਸ਼ੀ ਦੀ ਲਹਿਰ ਹੈ। ਈਸ਼ਾ ਦੀ ਮਾਂ ਗੀਤਾ ਗਰਗ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਈਸ਼ਾ ਇਸ ਮੁਕਾਮ ‘ਤੇ ਪਹੁੰਦੇਗੀ। ਈਸ਼ਾ ਗਰਗ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਲਾਅ ਦੀ ਪੜ੍ਹਾਈ ਵੀ ਕਰਦੀ ਰਹੀ ਹੈ ਅਤੇ ਜੁਡੀਸ਼ੀਅਲ 'ਚ ਛੇਵਾਂ ਰੈਂਕ ਹਾਸਿਲ ਕੀਤਾ ਹੈ।

ਈਸ਼ਾ ਨੇ ਇਸ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦੇ ਹੋਏ ਕਿਹਾ ਕਿ ਉਸ ਨੂੰ ਪੜ੍ਹਾਈ ਵਿਚ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਅਧਿਆਪਕਾਂ ਦਾ ਵੀ ਸਹਿਯੋਗ ਮਿਲਿਆ ਹੈ। ਈਸ਼ਾ ਦੀ ਮਾਂ ਦਾ ਕਹਿਣਾ ਹੈ ਕਿ ਇਹ ਸਾਡੇ ਪਰਿਵਾਰ ਲਈ ਬਹੁਤ ਵੱਡੀ ਖਸ਼ੀ ਦੀ ਗੱਲ ਹੈ ਕਿ ਸਾਡੀ ਧੀ ਨੇ ਸਾਡਾ ਨਾਮ ਰੌਸ਼ਨ ਕੀਤਾ ਹੈ। 

ਉਨ੍ਹਾਂ ਨੇ ਕਿਹਾ ਕਿ ਹਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇੰਜ ਹੀ ਪੜ੍ਹਾਈ ਕਰਾਉਣੀ ਚਾਹੀਦੀ ਹੈ, ਤਾਂ ਜੋ ਉਹ ਕੋਈ ਵੱਡਾ ਮੁਕਾਮ ਹਾਸਿਲ ਕਰ ਸਕਣ। ਦੂਜੇ ਪਾਸੇ ਈਸ਼ਾ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਵੀ ਕੋਈ ਮੁਕਾਮ ਹਾਸਿਲ ਕਰ ਸਕਣ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।