ਸਕਿਓਰਿਟੀ ਗਾਰਡ ਦੀ ਧੀ ਬਣੀ ਜੱਜ
ਪੰਜਾਬ ਸਿਵਲ ਸੇਵਾ (ਪੀ.ਸੀ.ਐੱਸ.) ਦੀ ਪ੍ਰੀਖਿਆ ਪਾਸ ਕਰਕੇ ਪਿੰਡ ਉਧੋਵਾਲ (ਰਾਹੋਂ) ਦੀ ਬਲਜਿੰਦਰ ਕੌਰ ਨੇ ਜੱਜ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਵਿਖਾਇਆ ਹੈ।
ਪੰਜਾਬ : ਪੰਜਾਬ ਸਿਵਲ ਸੇਵਾ (ਪੀ.ਸੀ.ਐੱਸ.) ਦੀ ਪ੍ਰੀਖਿਆ ਪਾਸ ਕਰਕੇ ਪਿੰਡ ਉਧੋਵਾਲ (ਰਾਹੋਂ) ਦੀ ਬਲਜਿੰਦਰ ਕੌਰ ਨੇ ਜੱਜ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਵਿਖਾਇਆ ਹੈ। 28 ਸਾਲਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਬੈਂਕ ਵਿੱਚ ਸੁਰੱਖਿਆ ਗਾਰਡ ਹਨ ਅਤੇ ਉਸਦੇ 3 ਭੈਣ-ਭਰਾ ਹਨ।
ਨਵੀਂ ਬਣੀ ਜੱਜ ਬਲਜਿੰਦਰਾ ਨੇ ਦੱਸਿਆ ਕਿ ਉਸਦੇ ਪਿਤਾ ਤਰਸੇਮ ਸਿੰਘ ਉਸਦੀ ਪੜ੍ਹਾਈ ਦੌਰਾਨ ਰਿਟਾਇਰ ਹੋਏ ਸਨ ਅਤੇ ਉਸ ਨੂੰ ਪੈਨਸ਼ਨ ਵਜੋਂ ਸਿਰਫ 1800 ਰੁਪਏ ਮਿਲਦੇ ਹਨ।ਇਸ ਤੋਂ ਬਾਅਦ, ਉਸ ਦੇ ਪਿਤਾ ਬੈਂਕ ਵਿਚ ਗਾਰਡ ਵਜੋਂ ਕੰਮ ਕਰਨ ਲੱਗ ਗਏ ਸਨ।
ਉਸ ਦੇ ਪਿਤਾ ਨੇ ਉਸਨੂੰ ਪੀ.ਸੀ.ਐੱਸ. ਦੀ ਪ੍ਰੀਖਿਆ ਪਾਸ ਕਰਨ ਲਈ ਉਤਸ਼ਾਹਤ ਕੀਤਾ। ਇਸ ਦੌਰਾਨ ਉਸ ਦੇ ਪਿਤਾ ਨੇ ਕਿਹਾ ਜੇ ਤੁਸੀਂ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਪੈਸੇ ਦੀ ਬਚਤ ਕਰਨ ਲਈ ਮੋਟਰਸਾਈਕਲ ਦੀ ਬਜਾਏ ਸਾਈਕਲ ਰਾਹੀਂ ਡਿਊਟੀ ਤੇ ਜਾ ਸਕਦਾ ਹਾਂ।
ਬਲਜਿੰਦਰਾ ਨੇ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕ ਗੌਰਵ ਕੁਮਾਰ ਗਰਗ ਨੂੰ ਦਿੱਤਾ ਹੈ। ਉਸਦੇ ਘਰ ਵਿੱਚ ਵਧਾਈ ਦੇਣ ਵਾਲਿਆ ਦੀ ਲਾਈਨ ਲੱਗੀ ਹੋਈ ਹੈ। ਪ੍ਰੇਮ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ 17 ਫਰਵਰੀ ਨੂੰ ਪਿੰਡ ਦਾ ਦੌਰਾ ਕਰੇਗੀ।