ਚੰਡੀਗੜ੍ਹ ਦਾ ਜੈਪਨੀਜ਼ ਗਾਰਡਨ ਬਣਿਆ ਟਿਕ-ਟਾਕ ਯੂਜ਼ਰ ਦੀ ਮਨ ਪਸੰਦ ਪਲੇਸ
ਇੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਇਕ ਨੌਜਵਾਨ...
ਚੰਡੀਗੜ੍ਹ: ਲੋਕਾਂ ਵਿਚ ਟਿਕ-ਟਾਕ ਦਾ ਕ੍ਰੇਜ਼ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਲੋਕ ਵੀਡੀਉ ਬਣਾਉਣ ਲਈ ਨਵੇਂ ਤੋਂ ਨਵੇਂ ਤਰੀਕੇ ਲੱਭਦੇ ਹਨ। ਇਸ ਦੇ ਜ਼ਰੀਏ ਹੀ ਕਈ ਲੋਕ ਆਪਣਾ ਮੁਕਾਮ ਹਾਸਲ ਕਰ ਚੁੱਕੇ ਹਨ ਅਤੇ ਬਾਲੀਵੁੱਡ 'ਚ ਵੀ ਦਸਤਕ ਦੇ ਚੁੱਕੇ ਹਨ। ਸ਼ਹਿਰ 'ਚ ਸਿਟੀ ਬਿਊਟੀਫੁੱਲ ਦਾ ਫੇਮਸ 'ਜੈਪਨੀਜ਼ ਗਾਰਡਨ' ਹੁਣ ਟਿਕ-ਟਾਕ ਗਾਰਡਨ ਬਣਦਾ ਜਾ ਰਿਹਾ ਹੈ।
ਇੱਥੇ ਹਰ ਐਤਵਾਰ ਛੁੱਟੀ ਦਾ ਮਜ਼ਾ ਲੈਣ ਲਈ ਮੁੰਡੇ-ਕੁੜੀਆਂ ਆਪਣੇ ਦੋਸਤਾਂ ਨਾਲ ਟਿਕ-ਟਾਕ ਵੀਡੀਓਜ਼ ਬਣਾਉਣ ਆਉਂਦੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਗਾਰਡਨ ਉਹਨਾਂ ਦਾ ਮਨ ਪਸੰਦ ਗਾਰਡਨ ਬਣ ਚੁੱਕਿਆ ਹੈ। ਨੌਜਵਾਨਾਂ ਨੇ ਦੱਸਿਆ ਕਿ ਬੋਰਡ ਦੇ ਇਮਤਿਹਾਨ ਹੋਣ ਕਾਰਨ ਅਜੇ ਘੱਟ ਲੋਕ ਇੱਥੇ ਆ ਰਹੇ ਹਨ ਪਰ ਟਿਕ-ਟਾਕ ਲਈ ਜੈਪਨੀਜ਼ ਗਾਰਡਨ ਸਭ ਨੂੰ ਪਸੰਦ ਹੈ। ਟਿਕ-ਟਾਕ ਨੂੰ ਲੈ ਕੇ ਦੇਸ਼ ਵਿਚ ਹੁਣ ਤਕ ਕਈ ਵਿਵਾਦ ਵੀ ਛਿੜ ਚੁੱਕੇ ਹਨ।
ਲੋਕ ਗੁਰਦੁਆਰਿਆਂ, ਮੰਦਿਰਾਂ ਵਿਚ ਵੀ ਵੀਡੀਉ ਬਣਾ ਲੱਗ ਪਏ ਹਨ ਜਿਸ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ। ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿਚ ਮੁੰਡੇ-ਕੁੜੀਆਂ ਵੱਲੋਂ ਟਿਕ-ਟਾਕ ਵੀਡੀਓ ਬਣਾਉਣ ਦੇ ਮਾਮਲੇ ਕਈ ਵਾਰ ਸਾਹਮਣੇ ਆਏ ਸਨ। ਗੁਰਦੁਆਰਿਆਂ ਦੀ ਪ੍ਰਕਰਮਾ ਅੰਦਰ ਟਿਕ-ਟਾਕ ਵੀਡੀਓ ਬਣਾਏ ਜਾਣ ਦਾ ਭੂਤ ਪਾਕਿਸਤਾਨ ਵੀ ਪਹੁੰਚ ਗਿਆ ਸੀ।
ਇੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਇਕ ਨੌਜਵਾਨ ਦੀ ਟਿਕ ਟਾਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਇਕ ਨੌਜਵਾਨ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਅੰਦਰ ਸਾਈਕਲ ਚਲਾਉਂਦਾ ਦਿਖਾਈ ਦੇ ਰਿਹਾ ਸੀ ਅਤੇ ਨਾਲ ਹੀ ਇਕ ਪਾਕਿਸਤਾਨੀ ਪੰਜਾਬੀ ਗੀਤ ਵੀ ਵੱਜਦਾ ਸੁਣਾਈ ਦੇ ਰਿਹਾ ਸੀ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਿੱਖ ਸੰਗਤ ਅੰਦਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਸੀ।
ਇਸ ਘਟਨਾ 'ਤੇ ਬੋਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਸਾਈਕਲ ਚਲਾ ਕੇ ਟਿਕ-ਟਾਕ ਵੀਡੀਓ ਬਣਾਉਣ ਵਾਲੇ ਨੌਜਵਾਨ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਕਾਰਜ ਲਈ ਜ਼ਿੰਮੇਵਾਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।