ਮਲੇਰਕੋਟਲਾ ਬਾਰ ਐਸੋਸੀਏਸ਼ਨ ਵੱਲੋਂ ਸਮਿਤ ਸਿੰਘ ਮਾਨ ਨੂੰ ਸਮਰਥਨ ਦੇਣ ਦਾ ਐਲਾਨ
ਸਮਿਤ ਸਿੰਘ ਮਾਨ ਨੇ ਅੱਜ ਮਲੇਰਕੋਟਲਾ ਬਾਰ ਐਸੋਸੀਏਸ਼ਨ ਨਾਲ ਬੈਠਕ ਕਰਕੇ ਵਕੀਲ ਭਾਈਚਾਰੇ ਦੀ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਸਭ ਮੰਗਾਂ ਪੂਰੀਆਂ ਕੀਤੇ ਜਾਣ ਦਾ ਵਚਨ ਦਿੱਤਾ।
ਮਲੇਰਕੋਟਲਾ: ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਸਮਿਤ ਸਿੰਘ ਮਾਨ ਨੇ ਅੱਜ ਮਲੇਰਕੋਟਲਾ ਬਾਰ ਐਸੋਸੀਏਸ਼ਨ ਨਾਲ ਬੈਠਕ ਕਰਕੇ ਵਕੀਲ ਭਾਈਚਾਰੇ ਦੀ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਸਭ ਮੰਗਾਂ ਪੂਰੀਆਂ ਕੀਤੇ ਜਾਣ ਦਾ ਵਚਨ ਦਿੱਤਾ।
Smit Singh Mann
ਮੰਚ ਤੋਂ ਬੋਲਦਿਆਂ ਸਮਿਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੇ ਪਿਤਾ ਧਨਵੰਤ ਸਿੰਘ ਵਿਧਾਇਕ ਬਾਅਦ ਵਿਚ ਵਕੀਲ ਪਹਿਲਾਂ ਸਨ ਅਤੇ ਮੈਂ ਸਮਝਦਾ ਹਾਂ ਕਿ ਵਕੀਲ ਭਾਈਚਾਰਾ ਅਜਿਹਾ ਭਾਈਚਾਰਾ ਹੈ ਜੋ ਸਮਾਜ ਵਿਚ ਸੱਚ ਅਤੇ ਇਨਸਾਫ਼ ਦੀ ਸਥਾਪਤੀ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸੇਖੋਂ ਨੇ ਸਮੂਹ ਵਕੀਲ ਭਾਈਚਾਰੇ ਵੱਲੋਂ ਸਮਿਤ ਸਿੰਘ ਮਾਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ।
Malerkotla Bar Association announces support to Smit Singh Mann
ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਪ੍ਰਧਾਨ, ਮੁਹੰਮਦ ਅਯਾਜ਼ ਸਕੱਤਰ, ਸਚਿਨ ਚੌਧਰੀ ਮੀਤ ਪ੍ਰਧਾਨ, ਸੀਨੀਅਰ ਵਕੀਲ ਪ੍ਰੀਤਮ ਸਿੰਘ ਬਾਠ, ਮੇਜਰ ਸਿੰਘ ਟਿਵਾਣਾ, ਕਿਰਪਾਲ ਸਿੰਘ ਦੁੱਗਰੀ, ਅਮਰਜੀਤ ਸਿੰਘ ਗਰੇਵਾਲ, ਗੁਰਮੁਖ ਸਿੰਘ ਟਿਵਾਣਾ, ਅਬਦੁਲ ਸਤਰ ਰੋਹੀੜਾ, ਰਾਜ ਕੁਮਾਰ ਸ਼ਰਮਾ, ਮਨਦੀਪ ਸਿੰਘ ਚਾਹਲ, ਤਨਵੀਰ ਅਹਿਮਦ ਰਾਵਤ, ਜਸ਼ਨਦੀਪ ਸਿੰਘ ਧਾਲੀਵਾਲ ਅਤੇ ਵੱਡੀ ਗਿਣਤੀ ਵਿਚ ਵਕੀਲ ਮੌਜੂਦ ਸਨ।