ਫ਼ਾਜ਼ਿਲਕਾ : BSF ਦੀ ਕਾਰਵਾਈ, ਭਾਰਤ-ਪਾਕ ਸਰਹੱਦ ’ਤੇ ਖੇਤਾਂ ’ਚੋਂ ਹੈਰੋਇਨ ਦੇ 2 ਪੈਕਟ ਕੀਤੇ ਬਰਾਮਦ
ਪੈਕਟਾਂ ਨਾਲ ਹੁੱਕ ਲੱਗਿਆ ਬੈਗ ਵੀ ਬਰਾਮਦ ਹੋਇਆ
photo
ਫਾਜ਼ਿਲਕਾ -ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਮਿਲੀ ਸੂਚਨਾ ਦੇ ਅਧਾਰ ’ਤੇ ਅੰਤਰਰਾਸ਼ਟਰੀ ਸੀਮਾ ’ਤੇ ਜ਼ਿਲ੍ਹੇ ਦੇ ਪਿੰਡ ਚੱਕ ਬਜੀਦਾ ਦੇ ਖੇਤਾਂ ਵਿੱਚੋਂ ਹੈਰੋਇਨ ਬਰਾਮਦ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਸਰਹੱਦ ਦੇ ਨਜਦੀਕੀ ਖੇਤ ਵਿੱਚੋਂ 2 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਜੋ 2 ਪੈਕਟਾਂ ਵਿੱਚ ਸੀ । ਇਹਨਾਂ ਪੈਕਟਾਂ ਨਾਲ ਹੁੱਕ ਲੱਗਿਆ ਬੈਗ ਵੀ ਬਰਾਮਦ ਹੋਇਆ। ਸਰਚ ਆਪ੍ਰੇਸ਼ਨ ਜਾਰੀ ਹੈ।