ਇਤਿਹਾਸਕ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਮੁਕਤਸਰ ਸਾਹਿਬ 'ਚ ਪਿੰਡ ਗੁਰੂਸਰ ਦੇ ਗੁਰਦੁਆਰੇ 'ਚ ਸਿੱਖ ਮਰਿਆਦਾ ਦਾ ਘਾਣ

Established the statue of Guru Gobind Singh in the historic Gurdwara Sahib

ਗੁਰੂਸਰ- ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਿਤ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਸਿੱਖ ਮਰਿਆਦਾ ਦਾ ਘਾਣ ਹੈ। ਜਿਸ ਸਬੰਧੀ ਏਥੋਂ ਦੇ ਸਿੰਘ ਸਹਿਬਾਨ ਵੀ ਅਣਜਾਣ ਬਣੇ ਹੋਏ ਹਨ ਹੋਰ ਤਾਂ ਹੋਰ ਇਸ ਮੂਰਤੀ 'ਤੇ ਗੁਰਦੁਆਰਾ ਸਾਹਿਬ ਵਿਚ ਆਉਣ ਜਾਣ ਵਾਲੀ ਸੰਗਤ ਮੱਥਾ ਵੀ ਟੇਕਦੀ ਹੈ।

ਜਦੋਂ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਛਾਉਣੀ ਨਿਹੰਗ ਬਾਬਾ ਬੁੱਢਾ ਦਲ ਸੇਵਾਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਹ ਮੂਰਤੀ ਪਹਿਲਾਂ ਵਾਲੇ ਮਹੰਤ ਦੇ ਸਮੇਂ ਕਾਰ ਸੇਵਾ ਵਾਲਿਆਂ ਨੇ ਸਥਾਪਿਤ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਿਤ ਕੀਤੇ ਜਾਣ ਨੂੰ ਲੈ ਕੇ ਬੋਲਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਧਰਮ ਵਿਚ ਮੂਰਤੀ ਪੂਜਾ ਵਰਜਿਤ ਹੈ ਅਤੇ ਸਿੱਖ ਮਰਿਆਦਾ ਦਾ ਘਾਣ ਹੈ।

ਉਨ੍ਹਾਂ ਸਬੰਧਤ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵਿਵਾਦ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਤੁਰੰਤ ਇਸ ਮੂਰਤੀ ਨੂੰ ਹਟਾ ਦੇਣ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੀ ਕਿਸੇ ਸ਼੍ਰੋਮਣੀ ਕਮੇਟੀ ਆਗੂ ਜਾਂ ਕਿਸੇ ਜਥੇਦਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਸਥਾਪਿਤ ਕੀਤੀ ਗਈ ਇਸ ਮੂਰਤੀ ਬਾਰੇ ਕੋਈ ਜਾਣਕਾਰੀ ਨਹੀਂ ਸੀ?

ਜਦਕਿ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਿਚ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ। ਜਿਸ ਤੋਂ ਸਾਰੇ ਜਾਣੂ ਹਨ ਫਿਰ ਇਸ ਮੂਰਤੀ ਬਾਰੇ ਪਹਿਲਾਂ ਕਿਉਂ ਨਹੀਂ ਪਤਾ ਚੱਲ ਸਕਿਆ?