ਜੰਮੂ-ਕਸ਼ਮੀਰ ਪੁਲਿਸ ਨੇ ਕਠੂਆ ਗੈਂਗਰੇਪ ਦੇ 8ਵੇਂ ਦੋਸ਼ੀ ਨੂੰ ਪਠਾਨਕੋਟ ਅਦਾਲਤ 'ਚ ਕੀਤਾ ਪੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2018 'ਚ 8 ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਕੀਤਾ ਗਿਆ ਸੀ ਕਤਲ 

Punjab News

ਪਠਾਨਕੋਟ : ਕਠੂਆ ਸਮੂਹਿਕ ਬਲਾਤਕਾਰ ਦੇ ਅੱਠਵੇਂ ਦੋਸ਼ੀ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਪਠਾਨਕੋਟ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਇਸ ਮਾਮਲੇ ਦੀ ਅਗਲੀ ਸੁਣਵਾਈ 21 ਜੂਨ ਨੂੰ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੇ ਕਮੀਜ਼ ਵਾਂਗ ਜਥੇਦਾਰ ਬਦਲੇ ਤੇ ਅੱਜ ਉਨ੍ਹਾਂ ਦਾ ਪੁੱਤਰ ਵੀ ਉਹੀ ਕਰ ਰਿਹੈ : ਭਾਈ ਰਣਜੀਤ ਸਿੰਘ

2018 ਦੇ ਇਸ ਕੇਸ ਵਿਚ ਦੋਸ਼ੀ ਸਾਂਗਰਾ ਨੂੰ ਸੁਪਰੀਮ ਕੋਰਟ ਨੇ ਨਵੰਬਰ 2022 ਵਿਚ ਬਾਲਗ ਕਰਾਰ ਦਿਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਇਸ ਦੀ ਮੁੜ ਸੁਣਵਾਈ ਦੇ ਹੁਕਮ ਦਿਤੇ ਹਨ। ਇਸ ਦੇ ਚਲਦੇ ਅੱਜ ਪਠਾਨਕੋਟ ਦੀ ਐਡੀਸ਼ਨਲ ਅਤੇ ਸੈਸ਼ਨ ਕੋਰਟ 'ਚ ਇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਅੱਜ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਹੁਣ 21 ਤਰੀਕ ਨੂੰ ਫਾਸਟ ਟਰੈਕ ਅਦਾਲਤ 'ਚ ਇਸ ਦੀ ਦੁਬਾਰਾ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ: ਗੁਜਰਾਤ: ਦਰਗਾਹ ਢਾਹੁਣ ਦੇ ਨੋਟਿਸ ਵਿਰੁਧ ਭੀੜ ਦੀ ਪੱਥਰਬਾਜ਼ੀ

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ 8 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਸਾਂਗਰਾ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਹੀ ਅੱਜ ਸਾਂਗਰਾ ਦੀ ਪੇਸ਼ੀ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁਲਜ਼ਮਾਂ ਦੇ ਵਕੀਲ ਅੰਕੁਰ ਸ਼ਰਮਾ ਨੇ ਦਸਿਆ ਕਿ ਹੁਣ ਮਸ਼ਹੂਰ ਕਠੂਆ ਕਤਲ ਅਤੇ ਗੈਂਗਰੇਪ ਮਾਮਲੇ ਦੀ ਸੁਣਵਾਈ ਪਠਾਨਕੋਟ ਦੀ ਅਦਾਲਤ ਵਿਚ ਮੁੜ ਸ਼ੁਰੂ ਹੋ ਗਈ ਹੈ।