ਪਨਬੱਸ ਕਾਮਿਆਂ ਨੇ ਰਾਜ ਭਰ 'ਚ ਚੱਕਾ ਜਾਮ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਇਕ ਪ੍ਰੈਸ ਬਿਆਨ ਵਿਚ ਦਸਿਆ ਕਿ ਪੰਜਾਬ ਰੋਡਵੇਜ ਪਨਬੱਸ ਕਾਮਿਆਂ ਵਲੋਂ ਠੇਕਾ ਮਜ਼ਦੂਰ ਪ੍ਰਣਾਲੀ.........

PUNBUS Workers Protesting

ਐਸ.ਏ.ਐਸ. ਨਗਰ : ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਇਕ ਪ੍ਰੈਸ ਬਿਆਨ ਵਿਚ ਦਸਿਆ ਕਿ ਪੰਜਾਬ ਰੋਡਵੇਜ ਪਨਬੱਸ ਕਾਮਿਆਂ ਵਲੋਂ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਉਟ ਸੋਰਸਿੰਗ ਵਿਰੁਧ ਪੰਜਾਬ ਰੋਡਵੇਜ ਪਨਬਸ ਦੇ 18 ਦੇ 18 ਡਿਪੂਆਂ ਅਤੇ 2 ਸਬ ਡਿਪੂਆਂ ਵਿਚ 5 ਹਜ਼ਾਰ ਦੇ ਲਗਭਗ ਪਨਬੱਸ ਕਾਮਿਆਂ ਨੇ ਹੜਤਾਲ ਕਰ ਕੇ ਮੁਕੰਮਲ ਚੱਕਾ ਜਾਮ ਕੀਤਾ। ਤਿੰਨ ਰੋਜ਼ਾ ਇਸ ਹੜਤਾਲ ਦੇ ਪਹਿਲੇ ਦਿਨ 20 ਥਾਵਾਂ ਉਤੇ ਪਨਬੱਸ ਕਾਮਿਆਂ ਨੇ ਜਬਰਦਸਤ ਰੋਸ ਰੈਲੀਆਂ ਅਤੇ ਵਿਖਾਵੇ ਕੀਤੇ। ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ,

ਉਪ ਪ੍ਰਧਾਨ ਚੰਦਰ ਸ਼ੇਖਰ, ਜਤਿੰਦਰਪਾਲ ਸਿੰਘ, ਮਹਿੰਦਰ ਕੁਮਾਰ ਬਲੋਆਣਾ, ਮਹਾਂ ਸਿੰਘ ਰੋੜੀ, ਸੁੱਚਾ ਸਿੰਘ ਅਜਨਾਲਾ ਤੋਂ ਇਲਾਵਾ ਪੰਜਾਬ ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਰੇਸਮ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਪਨਬੱਸ ਵਿਚ ਗੈਰਕਾਨੂੰਨੀ ਠੇਕਾ ਮਜਦੂਰ ਪ੍ਰਣਾਲੀ ਅਤੇ ਆਉਟ ਸੋਰਸਿੰਗ ਉਤੇ ਰੋਕ ਲਗਾਈ ਜਾਵੇ। ਪਨਬੱਸ ਵਿਚ ਠੇਕਾ ਮਜਦੂਰ ਪ੍ਰਣਾਲੀ ਅਤੇ ਆਉਟ ਸੋਰਸਿੰਗ ਵਿਰੁਧ ਰਾਹੀਂ ਭਰਤੀ ਕੀਤੇ ਡਰਾਇਵਰਾਂ, ਕੰਡਕਟਰਾ, ਵਰਕਸ਼ਾਪ ਕਾਮੇ ਅਤੇ ਮਨਿਸਟੀਰੀਅਲ ਸਟਾਫ਼ ਨੂੰ ਤੁਰਤ ਪੰਜਾਬ ਰੋਡਵੇਜ ਵਿਚ,

ਪਨਬੱਸ ਵਿਚ ਠੇਕਾ ਮਜਦੂਰ ਪ੍ਰਣਾਲੀ ਅਤੇ ਆਉਟ ਸੋਰਸਿੰਗ ਵਿਰੁਧ ਰਾਹੀਂ ਭਰਤੀ ਕੀਤੇ ਡਰਾਇਵਰਾਂ, ਕੰਡਕਟਰਾਂ, ਵਰਕਸ਼ਾਪ ਕਾਮੇ ਅਤੇ ਮਨਸਟੀਰਲ ਸਟਾਫ਼ ਨੂੰ ਤੁਰਤ ਪੱਕੇ ਕੀਤੇ ਜਾਣ। ਪਨਬੱਸ ਕਾਮਿਆਂ ਦੀਆਂ ਉਜ਼ਰਤਾਂ ਵਿਚ ਗੈਰ ਕਾਨੂੰਨੀ ਕਟੌਤੀਆਂ ਬੰਦ ਕੀਤੀਆਂ ਜਾਣ। ਕਾਮਰੇਡ ਰਘੁਨਾਥ ਨੇ ਦਸਿਆ ਕਿ ਇਹ ਹੜਤਾਲ 18 ਜੁਲਾਈ ਤਕ ਜਾਰੀ ਰਹੇਗੀ।  ਕਲ 17 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਦੀਨਾਨਗਰ ਵਿਚ ਰੋਸ ਮਾਰਚ ਕੀਤਾ ਜਾਵੇਗਾ।