ਪਨਬਸ ਯੂਨੀਅਨ ਵਰਕਰਾਂ ਵੱਲੋਂ 22 ਜੁਲਾਈ ਨੂੰ ਗੇਟ ਰੈਲੀਆਂ ਕਰਨ ਦਾ ਫ਼ੈਸਲਾ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਵਿਰੁਧ ਵੱਡਾ ਐਕਸ਼ਨ ਲੈਣ ਦੀ ਸੰਭਾਵਨਾ

Contract workers union of punbus to go on strike on august

ਚੰਡੀਗੜ੍ਹ:  ਪਨਬਸ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤੇ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਮੀਟਿੰਗਾਂ ਦਾ ਭਰੋਸਾ ਦੇ ਕੇ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਰਹੀ। ਕੁਝ ਦਿਨ ਪਹਿਲਾਂ ਹੀ ਪਨਬਸ ਦੇ ਵਰਕਰਾਂ ਨੇ ਸੂਬੇ ਵਿਚ ਤਿੰਨ ਦਿਨੀਂ ਹੜਤਾਲ ਕੀਤੀ ਸੀ। ਇਸ ਦੌਰਾਨ ਉਹਨਾਂ ਦੀ ਸੂਬਾ ਮੰਤਰੀ ਰਜ਼ੀਆ ਸੁਲਤਾਨਾ ਨਾਲ ਬੈਠਕ ਬੇਨਤੀਜਾ ਰਹੀ। ਇਸ ਵਾਰ ਪਨਬਸ ਮੁਲਜ਼ਮਾਂ ਵੱਲੋਂ ਆਰ-ਪਾਰ ਦੀ ਲੜਾਈ ਦਾ ਫ਼ੈਸਲਾ ਕੀਤਾ ਗਿਆ ਹੈ।

ਪਨਬਸ ਯੂਨੀਅਨ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹ 22 ਜੁਲਾਈ ਨੂੰ ਪੂਰੇ ਸੂਬੇ ਦੇ ਡਿਪੂਆਂ ਵਿਚ ਗੇਟ ਰੈਲੀਆਂ ਕਰਨਗੇ। ਇਸ ਤੋਂ ਬਾਅਦ 2 ਅਗਸਤ ਨੂੰ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਿਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਦੇ ਨਾਲ ਹੀ ਪੂਰੇ ਸੂਬੇ ਵਿਚ ਦੋ ਘੰਟੇ ਲਈ ਬੱਸ ਸਟੈਂਡ ਬੰਦ ਰੱਖੇ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ 14,15 ਤੇ 16 ਅਗਸਤ ਨੂੰ ਪੂਰੇ ਸੂਬੇ ‘ਚ ਹੜਤਾਲ ਕਰਨਗੇ। 

15 ਅਗਸਤ ਨੂੰ ਜਿੱਥੇ ਸਾਰੇ ਦੇਸ਼ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਉੱਥੇ ਉਹ ਲੋਕ ਕਾਲੇ ਕੱਪੜੇ ਪਾ ਕੇ ਰੋਸ਼ ਜ਼ਾਹਿਰ ਕਰਨਗੇ। ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਸੂਬਾ ਸਰਕਾਰ ਨੇ ਉਹਨਾਂ ਦੀਆਂ ਗੱਲਾਂ ਨਾ ਮੰਨੀਆਂ ਤਾਂ ਉਹ ਸਰਕਾਰ ਖਿਲਾਫ ਕੋਈ ਵੱਡਾ ਐਕਸ਼ਨ ਲੈਣਗੇ। ਉਹਨਾਂ ਨੇ ਸੋਚ ਲਿਆ ਹੈ ਕਿ ਉਹ ਅਪਣੀਆਂ ਮੰਗਾਂ ਜ਼ਰੂਰ ਪੂਰੀਆਂ ਕਰਵਾਉਣਗੇ।