ਵਾਸ਼ਿੰਗਟਨ ਵਿਚ ਹੋਈ ਭਾਰੀ ਬਾਰਿਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਲੋਕਾਂ ਨੂੰ ਬਾਰਿਸ਼ ਦੌਰਾਨ ਆਈਆਂ ਕਈ ਮੁਸ਼ਕਲਾਂ  

Water gushes into white house basement rainstorm in america

ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ 8 ਜੁਲਾਈ ਨੂੰ ਭਾਰੀ ਬਾਰਿਸ਼ ਦਾ ਅਸਰ ਵਾਈਟ ਹਾਊਸ 'ਤੇ ਵੀ ਦੇਖਣ ਨੂੰ ਮਿਲਿਆ। ਦਰਅਸਲ ਇਸ ਦੌਰਾਨ ਵਾਈਟ ਹਾਊਸ ਦੇ ਪੱਛਮੀ ਹਿੱਸੇ ਕੋਲ ਇਕ ਬੇਸਮੈਂਟ ਵਿਚ ਪਾਣੀ ਵੜ ਗਿਆ। ਇਸ ਤੋਂ ਬਾਅਦ ਕਰਮਚਾਰੀਆਂ ਨੂੰ ਬੇਸਮੈਂਟ ਵਿਚ ਜਮ੍ਹਾਂ ਪਾਣੀ ਨਿਕਲਣ ਲਈ ਕਾਫ਼ੀ ਮਿਹਨਤ ਕਰਨੀ ਪਈ। ਇਸ ਬਾਰੇ ਮੋਂਟਗੋਮੇਰੀ, ਮੈਰੀਲੈਂਡ ਵਿਚ ਫਾਇਰ ਡਿਪਾਰਟਮੈਂਟ ਕੋਲ ਇਕ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਵਰਕਸ ਨੇ ਬੇੜੀਆਂ ਦਾ ਇਸਤੇਮਾਲ ਕਰ ਕੇ ਪਾਣੀ ਵਿਚ ਡੁੱਬੀਆਂ ਕਾਰਾਂ ਨਾਲ ਦਰਜਨਾਂ ਲੋਕਾਂ ਨੂੰ ਬਾਹਰ ਕੱਢਿਆ।

ਲੋਕਾਂ ਨੂੰ ਬਾਰਿਸ਼ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਸਿੱਧੇ ਰੂਟ ਦੀ ਬਜਾਏ ਲੰਬੇ ਰੂਟ ਤੋਂ ਜਾਣਾ ਪਿਆ। ਹਾਲਤ ਇਹ ਹੋ ਗਈ ਕਿ ਲੋਕਾਂ ਨੇ 10 ਮਿੰਟ ਦੀ ਦੂਰੀ 1 ਘੰਟੇ ਵਿਚ ਤੈਅ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇ ਸੰਭਵ ਹੋਵੇ ਤਾਂ ਉਹ ਗੱਡੀਆਂ ਲੈ ਕੇ ਸੜਕਾਂ 'ਤੇ ਨਾ ਨਿਕਲਣ। ਹੜ ਦੀ ਸਥਿਤੀ ਦੇਖਦੇ ਹੋਏ ਵਾਸ਼ਿੰਗਟਨ ਦੇ ਸਾਰੀਆਂ ਸੰਸਥਾਵਾਂ ਨੂੰ ਬੰਦ  ਕਰ ਦਿੱਤਾ ਗਿਆ।

ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਕੋਡੀ ਲੈਡਬੇਟਰ ਨੇ ਕਿਹਾ ਕਿ ਸੋਮਵਾਰ ਨੂੰ ਫ੍ਰੇਡਰਿਕ, ਮੈਰੀਲੈਂਡ ਕੋਲ 6.3 ਇੰਚ, ਅਰਲਿੰਗਟਨ ਅਤੇ ਵਰਜੀਨਿਆ ਕੋਲ ਲਗਭਗ 4.5 ਇੰਚ ਅਤੇ ਰੋਨਾਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ 'ਤੇ ਦੋ ਘੰਟੇ ਦੇ ਸਮੇਂ ਵਿਚ ਲਗਭਗ 3.4 ਇੰਚ ਬਾਰਿਸ਼ ਹੋਈ।