ਸਿੱਧੂ ਦੇ ਅਸਤੀਫ਼ੇ 'ਤੇ ਫ਼ੈਸਲੇ ਤੋਂ ਪਹਿਲਾਂ ਰੱਖੀ ਕੈਬਟਿਨ ਬੈਠਕ ਦੀ ਤਰੀਕ ਵਧਾਈ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਮਤਲਬ ਕਿ ਵੀਰਵਾਰ...

Punjab cabinet meeting postponed

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਮਤਲਬ ਕਿ ਵੀਰਵਾਰ ਨੂੰ ਰੱਖੀ ਗਈ ਬੈਠਕ ਹੁਣ ਨਹੀਂ ਹੋਵੇਗੀ। ਇਹ ਕੈਬਨਿਟ ਮੀਟਿੰਗ ਹੁਣ 18 ਜੁਲਾਈ ਦੀ ਬਜਾਏ 24 ਜੁਲਾਈ ਨੂੰ ਹੋਵੇਗੀ। ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੋਈ ਫ਼ੈਸਲਾ ਹੋ ਜਾਵੇ।

ਦਸ ਦਈਏ ਕਿ ਹੈ ਕਿ ਨਵਜੋਤ ਸਿੱਧੂ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਚੁੱਕੇ ਹਨ। ਕੈਪਟਨ ਨੇ ਆਪਣੇ ਦਿੱਲੀ ਦੌਰੇ ਤੋਂ ਪਰਤ ਕੇ ਸਿੱਧੂ ਦੇ ਅਸਤੀਫ਼ੇ 'ਤੇ ਫ਼ੈਸਲਾ ਲੈਣਾ ਸੀ, ਪਰ ਅੱਜ ਉਹ ਦੇਰੀ ਨਾਲ ਚੰਡੀਗੜ੍ਹ ਪਰਤੇ ਅਤੇ ਫੈਸਲਾ ਨਹੀਂ ਹੋ ਸਕਿਆ।

ਸ਼ਾਇਦ ਇਸ ਲਈ ਭਲਕੇ ਹੋਣ ਵਾਲੀ ਕੈਬਨਿਟ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਅਗਲੀ ਮੀਟਿੰਗ ਵੇਲੇ ਪਤਾ ਲੱਗ ਜਾਵੇਗਾ ਕਿ ਪੰਜਾਬ ਦੀ ਵਜ਼ਾਰਤ ਵਿਚ 18 ਮੰਤਰੀ ਰਹਿੰਦੇ ਹਨ ਜਾਂ ਇਨ੍ਹਾਂ ਦੀ ਗਿਣਤੀ ਘੱਟ ਕੇ 17 ਰਹਿ ਸਕਦੀ ਹੈ।