ਆਖਰ ਕਿਵੇਂ ਵਧ ਗਈ ਪੰਜਾਬੀ ਸਿਤਾਰਿਆਂ ਦੀ ਉਮਰ

ਏਜੰਸੀ

ਸੋਸ਼ਲ ਮੀਡੀਆ 'ਤੇ ਜਨਤਕ ਹੋਈਆਂ ਫ਼ੋਟੋਆਂ

Punjabi stars made their photo older look with face app filter

ਜਲੰਧਰ: ਕਿੱਕੀ ਚੈਲੇਂਜ ਤੇ ਬੋਟਲ ਕੈਪ ਚੈਲੇਂਜ ਤੋਂ ਬਾਅਦ ਹੁਣ ਸਿਤਾਰਿਆਂ ਵਿਚ 70 ਸਾਲ ਦੀ ਉਮਰ ਦਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਐਪ ਨੂੰ ਫੇਸ ਐਪ ਚੈਲੇਂਜ ਦਾ ਨਾਮ ਦਿੱਤਾ ਗਿਆ ਹੈ। ਅਸਲ ਵਿਚ ਪਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਨਤਕ ਹੋ ਰਹੀਆਂ ਹਨ ਜਿਹਨਾਂ ਵਿਚ ਇਹਨਾਂ ਦੀ ਉਮਰ 70 ਤੋਂ 75 ਸਾਲ ਲੱਗ ਰਹੀ ਹੈ। ਸਿਤਾਰਿਆਂ ਦੀਆਂ ਇਹਨਾਂ ਤਸਵੀਰਾਂ ਨੂੰ ਕਿਸੇ ਫ਼ੈਨ ਕਲੱਬ ਵੱਲੋਂ ਸ਼ੇਅਰ ਕੀਤਾ ਗਿਆ ਹੈ।

ਦਸ ਦਈਏ ਕਿ ਇਹ ਤਸਵੀਰਾਂ ਸਿਰਫ਼ ਇਕ ਐਪ ਰਾਹੀਂ ਇਸ ਤਰ੍ਹਾਂ ਦੀਆਂ ਬਣਾਈਆਂ ਗਈਆਂ ਹਨ। ਇਹ ਅਸਲੀ ਨਹੀਂ ਹਨ। ਇਸ ਨੂੰ ਫੋਟੋਸ਼ਾਪ ਰਾਹੀਂ ਬਦਲਿਆ ਗਿਆ ਹੈ। ਇਸ ਵਿਚ ਸ਼ੈਰੀ ਮਾਨ, ਬੱਬੂ ਮਾਨ, ਦਿਲਜੀਤ ਦੋਸਾਝ, ਅਮਰਿੰਦਰ ਗਿੱਲ, ਜੱਸੀ ਗਿੱਲ, ਮਨਕਿਰਤ ਔਲਖ, ਸਿੱਧੂ ਮੂਸੇਵਾਲਾ, ਕਰਨ ਔਜਲਾ ਵਰਗੇ ਕਲਾਕਾਰ ਸ਼ਾਮਲ ਹਨ। 

ਇਸ ਤਸਵੀਰ ਵੀ ਜੈਜੀ ਬੀ ਦਿਖਾਈ ਦੇ ਰਿਹਾ ਹੈ। ਇਸ ਦੀਆਂ ਮੁੱਛਾਂ ਕਾਲੇ ਰੰਗ ਦੀਆਂ ਹਨ ਤੇ ਚਿਹਰੇ 'ਤੇ ਹਲਕੀਆਂ ਝੁਰੜੀਆਂ ਹਨ।

ਜੱਸੀ ਗਿੱਲ ਦੀ ਤਸਵੀਰ ਉਸ ਦੇ ਵਾਲ ਬ੍ਰਾਉਨ ਰੰਗ ਦੇ ਕੀਤੇ ਹੋਏ ਹਨ। 

ਦਲਜੀਤ ਦੋਸਾਂਝ ਦੇ ਦਾਹੜੀ ਥੋੜੀ ਦਿਖਾਈ ਗਈ ਹੈ ਅਤੇ ਉਸ ਦੀ ਦਾਹੜੀ ਦਾ ਰੰਗ ਚਿੱਟਾ ਕੀਤਾ ਹੋਇਆ ਹੈ। 

ਅਮਰਿੰਦਰ ਗਿੱਲ ਦੇ ਵਾਲ ਥੋੜੇ ਕਾਲੇ ਅਤੇ ਥੋੜੇ ਚਿੱਟੇ ਦਿਖਾਈ ਦੇ ਰਹੇ ਹਨ। 

ਮਨਕਿਰਤ ਔਲਖ ਦੇ ਵਾਲ ਚਿੱਟੇ ਦਿਖਾਈ ਦੇ ਰਹੇ ਹਨ ਅਤੇ ਉਸ ਦੇ ਚਿਹਰੇ ਜ਼ਿਆਦਾ ਝੁਰੜੀਆਂ ਨਹੀਂ ਹਨ। 

ਸਿੱਧੂ ਮੂਸੇਵਾਲੇ ਦੇ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ ਤੇ ਉਸ ਦੇ ਵੀ ਥੋੜੀ-ਥੋੜੀ ਦਾਹੜੀ ਨਜ਼ਰ ਆ ਰਹੀ ਹੈ। 

ਕਰਨ ਔਜਲਾ ਦੇ ਚਿਹਰੇ ਤੇ ਐਨਕ ਲਗਾਈ ਹੋਈ ਹੈ ਤੇ ਉਸ ਦੇ ਸਾਰੇ ਵਾਲ ਸਫ਼ੇਦ ਕੀਤੇ ਹੋਏ ਹਨ।

ਬੱਬੂ ਮਾਨ ਦੇ ਚਿਹਰੇ 'ਤੇ ਵੀ ਮਾਮੂਲੀ ਜਿਹੀਆਂ ਝੁਰੜੀਆਂ ਹਨ ਤੇ ਉਸ ਦੇ ਵਾਲ ਵੀ ਘਟ ਚਿੱਟੇ ਹਨ।

ਸ਼ੈਰੀ ਮਾਨ ਨੇ ਖੇਸੀ ਦੀ ਬੁਕਲ ਮਾਰੀ ਹੋਈ ਹੈ ਤੇ ਉਹ ਤਾਂ ਬਿਲਕੁੱਲ ਹੀ ਬਜ਼ੁਰਗ ਨਜ਼ਰ ਆ ਰਹੇ ਹਨ। 

ਜੇ ਗੱਲ ਕਰੀਏ ਅੰਮ੍ਰਿਤ ਮਾਨ ਦੀ ਤਾਂ ਉਹ ਵੀ ਅਪਣੀ ਇਸ ਦਿਖ ਵੀ ਵੱਖਰੇ ਅੰਦਾਜ ਵਿਚ ਨਜ਼ਰ ਆ ਰਹੇ ਹਨ।