'ਨੇਕੀ ਦੀ ਹੱਟੀ' 'ਤੇ ਹੁਣ ਤੁਹਾਨੂੰ ਮਿਲੇਗਾ ਅੱਧੇ ਭਾਅ 'ਤੇ ਰਾਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਅੱਗੇ ਕਿਹਾ ਕਿ ਜੇ ਉਹਨਾਂ ਨੇ ਇਹ ਕਦਮ ਚੁੱਕਿਆ...

Ludhiana Neki Di Hatti Rations Half Price Gurdeep Singh Gosha

ਲੁਧਿਆਣਾ: ਲੁਧਿਆਣਾ ਵਿਚ ਮੈਡੀਕਲ ਤੋਂ ਲੈ ਕੇ ਰਾਸ਼ਨ ਤਕ ਦੀਆਂ ਦੁਕਾਨਾਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਨੁਸਾਰ ਖੋਲ੍ਹੀਆਂ ਜਾ ਰਹੀਆਂ ਹਨ। ਹੁਣ ਲੁਧਿਆਣਾ ਵਿਚ ਨੇਕੀ ਦੀ ਹੱਟੀ ਖੋਲ੍ਹੀ ਗਈ ਹੈ ਜਿਸ ਵਿਚ ਘਟ ਰੇਟ ਤੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਰਾਸ਼ਨ ਦੀ ਹਰ ਚੀਜ਼ ਵਿਚ ਨਾ ਮੁਨਾਫ਼ਾ ਨਾ ਘਾਟਾ ਵਾਲਾ ਸਿਸਟਮ ਰੱਖਿਆ ਗਿਆ ਹੈ। ਉਹਨਾਂ ਵੱਲੋਂ ਹਰ ਚੀਜ਼ ਤੇ 5 ਤੋਂ 10 ਰੁਪਏ ਘਟਾ ਕੇ ਹਰ ਚੀਜ਼ ਵੇਚੀ ਜਾਂਦੀ ਹੈ।

ਉਹਨਾਂ ਅੱਗੇ ਕਿਹਾ ਕਿ ਜੇ ਉਹਨਾਂ ਨੇ ਇਹ ਕਦਮ ਚੁੱਕਿਆ ਹੈ ਤਾਂ ਇਹ ਉਹਨਾਂ ਦੇ ਇਕਾਲਿਆਂ ਦੀ ਮਿਹਨਤ ਨਹੀਂ ਹੈ ਸਗੋਂ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੈ। ਉਹਨਾਂ ਨੇ 10 ਲੱਖ ਤੋਂ ਵੱਧ ਰੁਪਏ ਲੰਗਰ ਵਿਚ ਖਰਚ ਕੀਤੇ ਹਨ, ਉਹ ਵੀ ਸੰਗਤ ਦੇ ਸਹਿਯੋਗ ਨਾਲ ਹੋਇਆ ਹੈ।

ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦਾ ਕਹਿਣਾ ਹੈ ਕਿ ਜੋ ਕੋਈ ਵੀ ਵਿਅਕਤੀ ਐਨਜੀਓ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨਾ ਪੈਂਦਾ ਹੈ। ਦੁਕਾਨ ਦਾ ਨਾਮ ਮੋਦੀਖਾਨਾ ਜਾਂ ਨੇਕੀ ਦੀ ਹੱਟੀ ਰੱਖਣਾ ਕੋਈ ਵੱਡੀ ਗੱਲ ਨਹੀਂ ਹੈ, ਵੱਡੀ ਗੱਲ ਹੈ ਉਸ ਪੈਮਾਨੇ ਤੇ ਖਰੇ ਉਤਰਨਾ। ਇਸ ਪੈਮਾਨੇ ਤੇ ਖਰੇ ਉਤਰ ਕੇ ਹੀ ਲੋਕਾਂ ਦੀ ਭਲਾਈ ਬਾਰੇ ਸੋਚਿਆ ਜਾ ਸਕਦਾ ਹੈ।

ਅੱਜ ਇਸ ਦੌਰ ਵਿਚ ਅਮੀਰ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਸਗੋਂ ਗਰੀਬ ਵਰਗ ਨੂੰ ਹਰ ਪਾਸੇ ਤੋਂ ਮਾਰ ਹੈ। ਜਦੋਂ ਪਾਰਟੀਬਾਜ਼ੀ ਦੀ ਗੱਲ ਹੋਵੇਗੀ ਤਾਂ ਉਹ ਪਾਰਟੀਬਾਜ਼ੀ ਵਿਚ ਵੀ ਜਵਾਬ ਦੇਣਗੇ ਪਰ ਅੱਜ ਸੇਵਾ ਦਾ ਸਮਾਂ ਹੈ ਇਸ ਲਈ ਸਮੁੱਚੀ ਕੌਮ ਨੂੰ ਇਹੀ ਬੇਨਤੀ ਹੈ ਕਿ ਜਿੰਨੀ ਹੋ ਸਕੇ ਸੇਵਾ ਕਰ ਲਓ।

ਉਹਨਾਂ ਨੇ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲੀ ਫ਼ੀਸਾਂ ਨੂੰ ਲੈ ਕੇ ਅਪਣੀ ਆਵਾਜ਼ ਬੁਲੰਦ ਨਹੀਂ ਕੀਤੀ, ਜੇ ਸਰਕਾਰ ਮਤਾ ਹੀ ਪਾਸ ਕਰ ਦੇਵੇ ਤਾਂ ਬੱਚਿਆਂ ਦੀਆਂ ਫ਼ੀਸਾਂ 1 ਸਾਲ ਲਈ ਮੁਆਫ਼ ਕੀਤੀਆਂ ਜਾ ਸਕਦੀਆਂ ਹਨ। ਫਿਰ ਕੋਰਟ ਵਿਚ ਜਾਣ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਸਕੂਲਾਂ ਨਾਲ ਬੱਚਿਆਂ ਦੀ ਲੜਾਈ ਹੋਵੇਗੀ।

ਉਹਨਾਂ ਨੇ ਅੱਗੇ ਕਿਹਾ ਕਿ ਜੇ ਸਰਕਾਰ ਨੇ ਲਾਕਡਾਊਨ ਦਾ ਫ਼ੈਸਲਾ ਲਿਆ ਹੀ ਹੈ ਤਾਂ ਉਸ ਵਿਚ ਸਾਰਾ ਕੁੱਝ ਬੰਦ ਹੋਣਾ ਚਾਹੀਦਾ ਹੈ ਪਰ ਹੁਣ ਆਮ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਤੇ ਅਮੀਰ ਲੋਕ ਐਸ਼ ਦੀ ਜ਼ਿੰਦਗੀ ਜੀਅ ਰਹੇ ਹਨ। ਸਰਕਾਰ ਨੇ ਨਾ ਤਾਂ ਬਿਜਲੀ ਦੇ ਬਿਲ, ਟੈਕਸ ਅਤੇ ਨਾ ਹੀ ਹੋਰ ਖਰਚ ਮੁਆਫ਼ ਕੀਤੇ, ਕੁੱਲ ਮਿਲਾ ਕੇ ਗਰੀਬ ਨੂੰ ਹੀ ਚਾਰੇ ਪਾਸੇ ਤੋਂ ਮਾਰ ਪਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।