ਬਠਿੰਡਾ 'ਚ ਅਜ਼ਾਦੀ ਦਿਹਾੜੇ ਮੌਕੇ 31 ਕੈਦੀਆਂ ਨੂੰ ਕੀਤਾ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜ਼ਾਦੀ ਦਿਹਾੜੇ ਮੌਕੇ 31 ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਚਾਲਚਲਣ ਕਾਰਨ ਰਿਹਾਅ ਕੀਤਾ ਗਿਆ...............

Jail Minister Sukhjinder Singh Randhawa and Police Officers during the function

ਬਠਿੰਡਾ : ਅਜ਼ਾਦੀ ਦਿਹਾੜੇ ਮੌਕੇ 31 ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਚਾਲਚਲਣ ਕਾਰਨ ਰਿਹਾਅ ਕੀਤਾ ਗਿਆ। ਇਨ੍ਹਾਂ ਕੈਦੀਆਂ ਨੂੰ ਬਠਿੰਡਾ ਕੇਂਦਰੀ ਜੇਲ੍ਹ ਤੋਂ ਰਿਹਾਅ ਕਰਦਿਆਂ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਧਾਰ ਘਰ 'ਚੋਂ ਕੈਦੀ ਇੱਜ਼ਤਦਾਰ ਅਤੇ ਜਿੰਮੇਵਾਰ ਬਣਕੇ ਨਿਕਲਣ ਤਾਂ ਜੋ ਉਹ ਸਮਾਜ 'ਚ ਆਪਣੀ ਇੱਜ਼ਤ ਮੁੜ ਬਣਾ ਸਕਣ। ਇਸ ਮੌਕੇ ਸ਼੍ਰੀ ਰੰਧਾਵਾ ਨੇ ਮਹਿਲਾ ਬੈਰਕ ਦਾ ਵੀ ਦੌਰਾ ਕੀਤਾ ਜਿੱਥੇ ਮਹਿਲਾ ਕੈਦੀਆਂ ਵਲੋਂ ਬਣਾਈਆਂ ਗਈਆਂ ਵੱਖ-ਵੱਖ ਆਇਟਮਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮਹਿਲਾ ਕੈਦੀਆਂ ਵਲੋਂ ਬੈਗ, ਪਰਸ, ਗੁੱਡੀ-ਪਟੋਲੇ ਆਦਿ ਬਣਾਏ ਗਏ ਜਿਨ੍ਹਾਂ ਦੀ ਸ਼੍ਰੀ ਰੰਧਾਵਾ ਨੇ ਪ੍ਰਸ਼ੰਸਾ ਕੀਤੀ।

ਇਸ ਤੋਂ ਇਲਾਵਾ ਜੇਲ੍ਹ 'ਚ ਪੌਦੇ ਲਗਾਕੇ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੌਦਾ ਲਗਾÀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਇਸ ਮੌਕੇ ਉੱਘੇ ਹਾਸ-ਰਸ ਕਲਾਕਾਰ ਸ਼੍ਰੀ ਗੁਰਪ੍ਰ੍ਰੀਤ ਸਿੰਘ ਘੁੱਗੀ ਨੇ ਆਪਣੀ ਕਲਾ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਇਸ ਮੌਕੇ ਸ਼੍ਰੀ ਰੰਧਾਵਾ ਨੇ ਜੇਲ੍ਹ ਦੇ ਬਾਹਰ ਮਾਰਕਫੈਡ ਅਤੇ ਵੇਰਕਾ ਵਲੋਂ ਸ਼ਰੂ ਕੀਤੇ ਗਏ ਸਟੋਰਾਂ ਦਾ ਵੀ ਉਦਘਾਟਨ ਕੀਤਾ।

ਇਸ ਮੌਕੇ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਵਧੀਕ ਮੁੱਖ ਸਕੱਤਰ ਸ਼੍ਰੀ ਡੀ.ਪੀ. ਰੈਡੀ , ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ ਸ਼੍ਰੀ ਇਕਬਾਲਪੀ੍ਰਤ ਸਿੰਘ ਸਹੋਤਾ, ਸੈਕਟਰੀ ਮਾਰਕਫੈਡ ਸ਼੍ਰੀ ਵਿਕਾਸ ਗਰਗ,  ਆਈ.ਜੀ. (ਜੇਲ੍ਹਾਂ)  ਰੂਪ ਕੁਮਾਰ ਅਰੋੜਾ, ਜ਼ਿਲ੍ਹਾ ਤੇ ਸੈਸ਼ਨ ਜੱੱਜ ਬਠਿੰਡਾ ਸ਼੍ਰੀ ਪਰਮਜੀਤ ਸਿੰਘ, ਡੀ.ਆਈ.ਜੀ. (ਜੇਲ੍ਹਾਂ) ਸ਼੍ਰੀ  ਸੁਰਿੰਦਰ ਸਿੰਘ ਸੈਣੀ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ, ਸੀਨੀਅਰ ਕਪਤਾਨ ਪੁਲਿਸ ਡਾ. ਨਾਨਕ ਸਿੰਘ,  ਵਧੀਕ ਸੈਸ਼ਨ ਜੱਜ ਬਠਿੰਡਾ ਸ਼੍ਰੀ ਲਲਿਤ ਸਿੰਗਲਾ ਆਦਿ ਮੌਜੂਦ ਸਨ।