ਸੁਖਨਾ ਲੇਕ 'ਤੇ ਘੁੰਮਣ ਆਈ ਲੜਕੀ ਤੇ ਡਿੱਗੀ ਅਸਮਾਨੀ ਬਿਜਲੀ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਪੰਜਾਬ

ਬੀਤੀ 15 ਅਗਸਤ ਨੂੰ ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਸਹੇਲੀ ਨਾਲ ਘੁੰਮਣ ਆਈ 19 ਸਾਲਾ ਲੜਕੀ 'ਤੇ ਵੀਰਵਾਰ ਦੁਪਹਿਰ ਅਸਮਾਨੀ...

Girl death due to fallen lightning at Sukhna Lake

ਚੰਡੀਗੜ੍ਹ  : ਬੀਤੀ 15 ਅਗਸਤ ਨੂੰ ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਸਹੇਲੀ ਨਾਲ ਘੁੰਮਣ ਆਈ 19 ਸਾਲਾ ਲੜਕੀ 'ਤੇ ਵੀਰਵਾਰ ਦੁਪਹਿਰ ਅਸਮਾਨੀ ਬਿਜਲੀ ਡਿੱਗ ਗਈ। ਜਿਸਦੀ ਕਿ ਇੱਕ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੀ ਭੀੜ ਲੇਕ ਤੇ ਘੁੰਮ ਰਹੀ ਹੈ ਅਤੇ ਅਚਾਨਕ ਲੜਕੀ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਸਾਰੇ ਭੱਜ ਦੌੜ ਮਚ ਜਾਂਦੀ ਹੈ।

ਸੂਚਨਾ ਮਿਲਣ 'ਤੇ ਸੁਖਨਾ ਲੇਕ ਚੌਕੀ ਪੁਲਿਸ ਨੇ ਬੇਹੋਸ਼ੀ ਦੀ ਹਾਲਤ 'ਚ ਪਈ ਲੜਕੀ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਡੇਰਾਬੱਸੀ ਦੇ ਬਰਵਾਲਾ ਦੀ ਰਹਿਣ ਵਾਲੀ ਤਮੰਨਾ ਵਜੋਂ ਹੋਈ ਹੈ। ਸ਼ੁੱਕਰਵਾਰ ਨੂੰ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

ਤਮੰਨਾ ਇਕ ਨਿੱਜੀ ਕੰਪਨੀ 'ਚ ਨੌਕਰੀ ਕਰਦੀ ਸੀ। ਵੀਰਵਾਰ ਨੂੰ ਸੁਤੰਤਰਤਾ ਦਿਵਸ ਤੇ ਰੱਖੜੀ ਦੇ ਤਿਓਹਾਰ ਦੀ ਛੁੱਟੀ ਹੋਣ ਕਾਰਨ ਉਹ ਆਪਣੀ ਇਕ ਸਹੇਲੀ ਅਤੇ ਉਸ ਕੋਲ ਪੜ੍ਹਨ ਵਾਲੇ 2 ਬੱਚਿਆਂ ਨਾਲ ਸੁਖਨਾ ਲੇਕ 'ਤੇ ਘੁੰਮਣ ਲਈ ਆਈ ਸੀ। ਸੁਖਨਾ ਦੀ ਮੁੱਖ ਐਂਟਰੀ ਤੋਂ ਦਾਖਲ ਹੋਣ ਤੋਂ ਬਾਅਦ ਉਹ ਇਥੇ ਸਥਿਤ ਪੁਲਿਸ ਚੌਕੀ ਤੋਂ ਕੁਝ ਹੀ ਕਦਮਾਂ ਦੀ ਦੂਰੀ 'ਤੇ ਅੱਗੇ ਵਧੇ ਸਨ ਕਿ ਦੁਪਹਿਰ 3.55 ਵਜੇ ਆਸਮਾਨੀ ਬਿਜਲੀ ਤਮੰਨਾ 'ਤੇ ਆ ਡਿਗੀ।

ਬਿਜਲੀ ਡਿਗਣ ਨਾਲ ਉਹ ਝੁਲਸ ਕੇ ਬੇਹੋਸ਼ ਹੋ ਗਈ। ਪੁਲਿਸ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਸੈਕਟਰ-16 ਹਸਪਤਾਲ ਪਹੁੰਚਾਇਆ। ਇਥੇ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।