ਹੁਣ ਰਾਜਪਾਲ ਨੇ ਭਗਵੰਤ ਮਾਨ ਦੀ ਰਾਜ ਭਵਨ ਦੇ ਐਟ ਹੋਮ ’ਚ ਗ਼ੈਰ ਹਾਜ਼ਰੀ ’ਤੇ ਤਿੱਖਾ ਵਿਅੰਗ ਕਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸ਼ਾਇਦ ਮੁੱਖ ਮੰਤਰੀ ਰਾਜ ਭਵਨ ਦੇ ਬਾਹਰ ਰਖੀਆਂ ਤੋਪਾਂ ਤੋਂ ਡਰਦੇ ਹਨ

Punjab Governor Takes Jibe At Bhagwant Mann For Skipping 'At Home' Event

 

ਚੰਡੀਗੜ੍ਹ: ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਪੰਜਾਬ ਰਾਜ ਭਵਨ ਵਿਖੇ  ਬਨਵਾਰੀ ਲਾਲ ਪੁਰੋਹਿਤ ਵਲੋਂ ਕਰਵਾਏ ਗਏ ਰਸਮੀ ‘ਐਟ-ਹੋਮ’ ਸਮਾਗਮ ਵਿਚ ਹਾਜ਼ਰ ਸਾਰੇ ਮਹਿਮਾਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰ-ਹਾਜ਼ਰੀ ਬਹੁਤ ਹੀ ਮਹੱਤਵਪੂਰਨ ਸੀ। ‘ਐਟ ਹੋਮ’ ਸਮਾਗਮ ਵਿਚ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਬਾਰੇ ਪੁਛੇ ਜਾਣ ’ਤੇ ਰਾਜਪਾਲ ਨੇ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਵੀ ’ਐਟ ਹੋਮ’ ਸਮਾਗਮ ਲਈ ਵੱਖ-ਵੱਖ ਪਤਵੰਤਿਆਂ ਦੇ ਨਾਲ ਸੱਦਾ ਦਿਤਾ ਗਿਆ ਸੀ ਅਤੇ ਉਨ੍ਹਾਂ ਇਸ ਸਮਾਗਮ ਦਾ ਸਵਾਗਤ ਵੀ ਕੀਤਾ।

ਇਹ ਵੀ ਪੜ੍ਹੋ: ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ, 3 ਔਰਤਾਂ ਸਣੇ 4 ਦੀ ਮੌਤ 

ਸੱਦਾ ਪੱਤਰ ਜਿਸ ਦੀ ਪੁਸ਼ਟੀ ਮੁੱਖ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਸੀ। ਉਨ੍ਹਾਂ ਦਾ ਫ਼ੈਸਲਾ ਉਨ੍ਹਾਂ ਦੀ ਅਪਣੀ ਸਮਝ ਅਨੁਸਾਰ ਹੁੰਦਾ ਹੈ। ਰਾਜਪਾਲ ਨੇ ਹਲਕੀ ਜਿਹੀ ਰੰਜਿਸ਼ ਵਿਚ ਕਿਹਾ, “ਇਹ ਸੰਭਵ ਹੈ ਕਿ ਮੁੱਖ ਮੰਤਰੀ ਨੇ ਰਾਜ ਭਵਨ ਦੇ ਬਾਹਰ ਰਖੀਆਂ ਤੋਪਾਂ ਦੇ ਡਰ ਕਾਰਨ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ’ਤੇ ਫ਼ੈਸਲਾ ਲੈਣ ਲਈ ਦਿੱਲੀ ਸਰਕਾਰ ਨੇ ਚਾਰ ਹਫ਼ਤੇ ਦਾ ਸਮਾਂ ਮੰਗਿਆ 

(ਇਹ ਟਿੱਪਣੀ ਸ਼ਾਇਦ ਮੁੱਖ ਮੰਤਰੀ ਦੇ ਜੂਨ ਵਿਚ ਵਿਧਾਨ ਸਭਾ ਵਿਚ ਦਿਤੇ ਭਾਸ਼ਣ ਦਾ ਹਵਾਲਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਡਰਾਉਣ ਲਈ ਰਾਜ ਭਵਨ ਦੇ ਬਾਹਰ ਤੋਪਾਂ ਰਖੀਆਂ ਗਈਆਂ ਸਨ) ਪੰਜਾਬ ਰਾਜ ਭਵਨ ਵਿਖੇ ਆਯੋਜਤ ‘ਐਟ ਹੋਮ’ ਸਮਾਗਮ ਜੀਵਨ ਦੇ ਵੱਖ-ਵੱਖ ਖੇਤਰਾਂ ਅਤੇ ਸਮਾਜ ਦੇ ਵਰਗਾਂ ਦੇ ਪਤਵੰਤਿਆਂ ਲਈ ਇਕੱਠੇ ਹੋਣ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਏਕਤਾ ਅਤੇ ਸਹਿਯੋਗ ਦਾ ਜਸ਼ਨ ਮਨਾਉਣ ਦਾ ਮੌਕਾ ਹੈ।