ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਰੱਖਾਂਗਾ ਆਪਣਾ ਪੱਖ : ਪੰਜਾਬੀ ਗਾਇਕ ਹਰਜੀਤ ਹਰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮਾਮਲੇ ਦੀ ਸੁਣਵਾਈ 22 ਸਤੰਬਰ ਨੂੰ ਕਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਹੋਵੇਗੀ।

Harjit Harman

 

ਚੰਡੀਗੜ੍ਹ: 15 ਸਤੰਬਰ ਨੂੰ ਪੰਜਾਬ ਮਹਿਲਾ ਕਮਿਸ਼ਨ ਕੋਲ ਪੰਜਾਬੀ ਗਾਇਕ ਕਰਨ ਔਜਲਾ (Karan Aujla) ਅਤੇ ਹਰਜੀਤ ਹਰਮਨ (Harjit Harman) ਵੱਲੋਂ ਗਾਏ ਇਕ ਗਾਣੇ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ (Women's Commission) ਵੱਲੋਂ ਦੋਵਾਂ ਗਾਇਕਾਂ ਨੂੰ ਸੁਣਵਾਈ ਲਈ ਬੁਲਾਇਆ ਹੈ। ਇਸ ਮਾਮਲੇ ਨੂੰ ਲੈ ਕੇ ਹਰਜੀਤ ਹਰਮਨ ਨੇ ਹੁਣ ਸੋਸ਼ਲ ਮੀਡੀਆ (Social Media Post) ’ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ।

ਹੋਰ ਪੜ੍ਹੋ: SGGS ਕਾਲਜ ਚੰਡੀਗੜ੍ਹ ਵਲੋਂ ਚਲਾਈ ਗਈ ਹਰਬਲ ਪੌਦੇ ਲਗਾਉਣ ਦੀ ਮੁਹਿੰਮ

ਉਨ੍ਹਾਂ ਪੋਸਟ ਸਾਂਝੀ ਕਰ ਲਿਖਿਆ ਕਿ, “ਪਿਛਲੇ ਦਿਨੀਂ ਕਰਨ ਔਜਲਾ ਦੇ ਗੀਤ ’ਚ ਮੇਰੀਆਂ ਗਾਈਆਂ ਚਾਰ ਲਾਈਨਾਂ ਵਿਵਾਦ ਬਣ ਗਈਆਂ ਹਨ, ਜਦੋਂ ਕਿ ਤੁਸੀਂ ਖੁਦ ਸੁਣ ਕੇ ਨਿਰਣਾ ਕਰ ਸਕਦੇ ਹੋ ਕਿ ਇਸ ਵਿਚ ਕੁੱਝ ਵੀ ਇਤਰਾਜ਼ਯੋਗ ਨਹੀਂ ਹੈ। ਤੁਸੀਂ ਮੇਰੇ ਵੱਲੋਂ ਹਰ ਵਿਸ਼ੇ ’ਤੇ ਗਾਏ ਗੀਤ ਸੁਣੇ ਤੇ ਵੇਖੇ ਪਰ ਕਦੇ ਵੀ ਮੈਂ ਅਲੋਚਨਾ ਦਾ ਪਾਤਰ ਨਹੀਂ ਬਣਿਆ ਬਲਕਿ ਤੁਸੀਂ ਅਥਾਹ ਪਿਆਰ ਦਿੱਤਾ ਹੈ। ਮੈਂ ਆਪਣੀ ਗਾਇਕੀ ਦੇ ਮਿਆਰ ਪ੍ਰਤੀ ਨਾ ਕੋਈ ਸਮਝੌਤਾ ਕੀਤਾ ਹੈ ਅਤੇ ਨਾ ਹੀ ਕਰਾਂਗਾ। ਮੈਨੂੰ ਸਤਿਕਾਰਯੋਗ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਆਇਆ ਅਤੇ ਮੈਂ ਆਪਣਾ ਪੱਖ ਪੇਸ਼ ਕਰਾਂਗਾ।”

ਹੋਰ ਪੜ੍ਹੋ: ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਰੱਦ ਕੀਤਾ ਪਾਕਿਸਤਾਨ ਦੌਰਾ, ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲਿਆ ਫੈਸਲਾ

ਦੱਸ ਦੇਈਏ, ਸ਼ਿਕਾਇਤ ਵਿਚ ਕਿਹਾ ਗਿਆ ਕਿ ਪੰਜਾਬ ਦੇ ਮਸ਼ਹੂਰ ਗਾਇਕਾਂ ਹਰਮਨਜੀਤ ਹਰਮਨ ਅਤੇ ਕਰਨ ਔਜਲਾ ਦੀ ਆਵਾਜ਼ ਵਿਚ ਸ਼ਰਾਬ (Sharab Song) ਨਾਂ ਦੇ ਇਕ ਸੰਗੀਤ ਵਿਚ ਦੋਵੇਂ ਗਾਇਕਾਂ ਨੇ ਔਰਤਾਂ ਦੀ ਤੁਲਨਾ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਕੀਤੀ ਹੈ। ਜਿਸ ਤੋਂ ਬਾਅਦ ਕਮਿਸ਼ਨ ਨੇ ਸਪੀਡ ਰਿਕਾਰਡਸ (Speed Records) ਕੰਪਨੀ ਦੇ ਮਾਲਕ ਸਮੇਤ ਪੰਜਾਬੀ ਗਾਇਕ ਹਰਮਨਜੀਤ ਹਰਮਨ ਅਤੇ ਕਰਨ ਔਜਲਾ ਨੂੰ ਨੋਟਿਸ (Notice) ਭੇਜਿਆ ਅਤੇ ਨਾਲ ਹੀ ਪੁਲਿਸ ਨੂੰ ਤਿੰਨਾਂ ਨੂੰ ਕਮਿਸ਼ਨ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ 22 ਸਤੰਬਰ ਨੂੰ ਕਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਹੋਵੇਗੀ।