CU ਅਸ਼ਲੀਲ ਵੀਡੀਓ ਮਾਮਲਾ: ਅਦਾਲਤ 'ਚ ਚਾਰਜਸ਼ੀਟ ਪੇਸ਼, ਫ਼ੌਜੀ ਅਤੇ ਵਿਦਿਆਰਥਣ ਨੂੰ ਬਣਾਇਆ ਗਿਆ ਦੋਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਹੁਣ ਇਸ ਮਾਮਲੇ 'ਚ ਸੁਣਵਾਈ ਦੌਰਾਨ ਬਾਕੀ ਦੀ ਕਾਰਵਾਈ ਕਰੇਗੀ।

CU Viral video case

 

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥਣ ਵੱਲੋਂ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿਚ ਖਰੜ ਪੁਲਿਸ ਨੇ ਸਥਾਨਕ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ 'ਚ ਦੋਸ਼ੀ ਵਿਦਿਆਰਥੀ ਦੇ ਨਾਲ ਭਾਰਤੀ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਸ਼ਿਮਲਾ ਦੇ ਦੋਵੇਂ ਨੌਜਵਾਨਾਂ ਰੰਕਜ ਵਰਮਾ ਅਤੇ ਸੰਨੀ ਮਹਿਤਾ ਨੂੰ ਮੁਲਜ਼ਮਾਂ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਹੁਣ ਇਸ ਮਾਮਲੇ 'ਚ ਸੁਣਵਾਈ ਦੌਰਾਨ ਬਾਕੀ ਦੀ ਕਾਰਵਾਈ ਕਰੇਗੀ।

ਦੱਸ ਦੇਈਏ ਕਿ ਹੁਣ ਮਾਮਲਾ ਅਦਾਲਤ 'ਚ ਦੋਸ਼ ਤੈਅ ਕਰਨ ਦੇ ਪੜਾਅ 'ਤੇ ਆਵੇਗਾ। ਇਸ 'ਚ ਸੰਭਾਵਤ ਤੌਰ 'ਤੇ ਰੰਕਜ ਅਤੇ ਸੰਨੀ ਨੂੰ ਰਾਹਤ ਮਿਲ ਸਕਦੀ ਹੈ। ਦੋਵੇਂ ਜ਼ਮਾਨਤ 'ਤੇ ਬਾਹਰ ਹਨ। ਜਦਕਿ ਵਿਦਿਆਰਥਣ ਅਤੇ ਫੌਜੀ ਜਵਾਨ ਜੇਲ੍ਹ ਵਿਚ ਹਨ। 18 ਸਤੰਬਰ ਨੂੰ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਇਕ  ਵਿਦਿਆਰਥਣ 'ਤੇ ਇਲਜ਼ਾਮ ਲਗਾਏ ਸੀ ਉਸ ਨੇ ਵਾਸ਼ਰੂਮ 'ਚ ਨਹਾਉਂਦੀਆਂ ਕੁਝ ਲੜਕੀਆਂ ਦੀ ਵੀਡੀਓ ਬਣਾਈ ਸੀ। ਯੂਨੀਵਰਸਿਟੀ ਵਿਚ 2 ਦਿਨ ਤੱਕ ਭਾਰੀ ਹੰਗਾਮਾ ਅਤੇ ਪ੍ਰਦਰਸ਼ਨ ਹੋਇਆ।