ਮੁਹੰਮਦ ਸਦੀਕ ਦਾ ਵੱਡਾ ਬਿਆਨ, ਸਿੱਧੂ ਨੂੰ ਡਿਪਟੀ ਸੀ.ਐੱਮ ਬਣਾਉਣਾ ਗਲਤ ਨਹੀਂ
ਮੁਹੰਮਦ ਸਦੀਕ ਨੇ ਕਿਹਾ ਕਿ ਬਾਦਲਾਂ ਦੀ ਹੀ ਜੇਬ ਵਿਚੋਂ ਪ੍ਰਧਾਨ ਅਤੇ ਜਨਰਲ ਸੈਕਟਰੀ ਨਿਕਲਦੇ ਹਨ।
ਨਾਭਾ- ਨਾਭਾ ਵਿਖੇ ਪਹੁੰਚੇ ਫ਼ਰੀਦਕੋਟ ਦੇ ਐੱਮ. ਪੀ. ਮੁਹੰਮਦ ਸਦੀਕ ਕਿਸੇ ਦੀ ਜਾਣ-ਪਛਾਣ ਦੇ ਮੁਮਤਾਜ ਨਹੀਂ ਹਨ। ਮੁਹੰਮਦ ਸਦੀਕ ਭਾਵੇਂ ਮੈਂਬਰ ਪਾਰਲੀਮੈਂਟ ਹਨ ਪਰ ਉਨ੍ਹਾਂ ਨੇ ਆਪਣਾ ਵਿਰਸਾ ਨਹੀਂ ਛੱਡਿਆ। ਉਨ੍ਹਾਂ ਨੇ ਨਾਭਾ ਵਿਖੇ ਇਕ ਵਿਆਹ ’ਚ ਅਖਾੜਾ ਲਗਾਇਆ।
ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਕਿ ਉਹ ਆਪਣੀ ਸਾਫ਼-ਸੁਥਰੀ ਲੋਕ-ਗਾਇਕੀ ਕਰ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਇਸੇ ਪ੍ਰੋਗਰਾਮ ਵਿਚ ਮੁਹੰਮਦ ਸਦੀਕ ਨੇ ਨਾਗਰਕਿਤਾ ਬਿੱਲ ਬਾਰੇ ਕਿਹਾ ਕਿ 2018 ਵਿਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਝੂਠੇ ਵਾਅਦੇ ਕਰ ਕੇ ਸਰਕਾਰ ਬਣਾਈ। ਅੱਜ ਦੇਸ਼ ਦਾ ਸੰਵਿਧਾਨ, ਜੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਬਣਾਇਆ ਸੀ ਇਸ ਨਾਲ ਵੀ ਕੇਂਦਰ ਸਰਕਾਰ ਛੇਡ਼ਛਾੜ ਕਰ ਰਹੀ ਹੈ।
ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ’ਤੇ ਵਾਅਦੇ ਪੂਰੇ ਨਾ ਕੀਤੇ ਜਾਣ ’ਤੇ ਸਦੀਕ ਨੇ ਮੰਨਿਆ ਕਿ ਸਰਕਾਰ ਕੋਲ ਇੰਨੀਆਂ ਨੌਕਰੀਆਂ ਨਹੀਂ ਹਨ। ਫਿਰ ਵੀ ਸਰਕਾਰ ਨੇ ਪ੍ਰਾਈਵੇਟ ਖੇਤਰ ਵਿਚ ਬਹੁਤ ਨੌਕਰੀਆਂ ਦਿੱਤੀਆਂ ਹਨ। ਬੀਤੇ ਦਿਨ ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ’ਤੇ ਮੁਹੰਮਦ ਸਦੀਕ ਨੇ ਕਿਹਾ ਕਿ ਬਾਦਲਾਂ ਦੀ ਹੀ ਜੇਬ ਵਿਚੋਂ ਪ੍ਰਧਾਨ ਅਤੇ ਜਨਰਲ ਸੈਕਟਰੀ ਨਿਕਲਦੇ ਹਨ।
ਇਹ ਲੋਕਤੰਤਰ ਤਰੀਕੇ ਨਾਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਜੀ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਦਾ ਦਰਜਾ ਦਿੰਦੇ ਹਨ ਤਾਂ ਇਹ ਗਲਤ ਨਹੀਂ ਹੈ। ਦੱਸ ਦਈਏ ਕਿ ਸਾਰੀਆਂ ਪਾਰਟੀਆਂ ਇਹੀ ਚਾਅ ਰਹੀਆਂ ਹਨ ਕਿ ਸਿੱਧੂ ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋ ਜਾਣ।
ਦੱਸ ਦੀਏ ਕਿ ਨਵਜੋਤ ਸਿੱਧੂ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕਾਂ ਨੇ ਕਰਤਾਰਪੁਰ ਲਾਂਘੇ ਦਾ ਕ੍ਰੇਡਿਟ ਵੀ ਸਿੱਧੂ ਨੂੰ ਹੀ ਦਿੱਤਾ ਸੀ।