ਡੀਜੀਪੀ ਸੁਰੇਸ਼ ਅਰੋੜਾ ਕਾਰਜਕਾਲ ਦੇ ਵਾਧੇ ਤੋਂ ਨਹੀਂ ਖੁਸ਼, ਮੰਗੀ ਸੇਵਾ ਮੁਕਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਵਾਧਾ ਕਰਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਜਿਥੇ ਪੰਜਾਬ ਸਰਕਾਰ ਨੇ ਡੀਜੀਪੀ ਸੁਰੇਸ਼ ਅਰੋੜਾ ਦੇ....

Suresh Arora

ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਵਾਧਾ ਕਰਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਜਿਥੇ ਪੰਜਾਬ ਸਰਕਾਰ ਨੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ 9 ਮਹੀਨੇ ਦਾ ਵਾਧਾ ਕੀਤਾ ਹੈ ਉਥੇ ਹੀ ਡੀਜੀਪੀ ਨੇ ਇਸ ਵਾਧੇ ਤੋਂ ਖੁਸ਼ ਹੋਣ ਦੀ ਬਜਾਏ ਖੁਦ ਸੇਵਾ ਮੁਕਤੀ ਦੀ ਮੰਗ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਡੀਜੀਪੀ ਸੁਰੇਸ਼ ਅਰੋੜਾ ਨੇ ਕਾਂਗਰਸੀਆਂ ਵਿਚ ਵੱਧ ਰਹੇ ਆਪਣੇ ਪ੍ਰਤੀ ਵਿਰੋਧ ਨੂੰ ਦੇਖਦੇ ਹੋਏ ਕਾਰਜਕਾਲ ਵਿਚ ਵਾਧੇ ਤੋਂ ਇਨਕਾਰ ਕੀਤਾ ਹੈ।

ਦੱਸ ਦੇਈਏ ਕਿ ਕੈਪਟਨ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਡੀਜੀਪੀ ਸੁਰੇਸ਼ ਅਰੋੜਾ ਦੇ ਹਟਾਏ ਜਾਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਸਨ ਪਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਰੇਸ਼ ਅਰੋੜਾ ਨੂੰ ਹਟਾਉਣ ਦੀ ਬਜਾਏ ਉਨ੍ਹਾਂ ਦੇ ਕਾਰਜਕਾਲ ਵਿਚ ਵਾਧਾ ਕਰਨ ਲਈ ਕੇਂਦਰ ਸਰਕਾਰ ਨੂੰ ਲਗਾਤਾਰ ਸਿਫ਼ਾਰਿਸ਼ਾਂ ਕੀਤੀਆਂ। ਜਿਸਦੇ ਫਲਸਰੂਪ ਡੀਜੀਪੀ ਸੁਰੇਸ਼ ਅਰੋੜਾ ਨੂੰ ਪਹਿਲਾਂ 3 ਮਹੀਨੇ ਅਤੇ ਹੁਣ 9 ਮਹੀਨੇ ਦਾ ਵਾਧਾ ਦਿੱਤਾ ਗਿਆ।

ਇਸਦੇ ਨਾਲ ਹੀ ਸੂਤਰਾਂ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਸੂਬੇ ਲਈ ਨਵਾਂ ਡੀਜੀਪੀ ਵੀ ਲੱਭ ਰਹੀ ਹੈ। ਜਿਸਦੇ ਚਲਦੇ ਸੂਬਾ ਸਰਕਾਰ ਡੀਜੀਪੀ ਰੈਂਕ ਦੇ ਸਾਰੇ ਅਧਿਕਾਰੀਆਂ ਦਾ  ਨਾਮ ਯੂ.ਪੀ.ਐੱਸ.ਸੀ ਨੂੰ ਭੇਜਣ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾ ਮੁਖ ਮੰਤਰੀ ਨੇ ਗ੍ਰਹਿ ਵਿਭਾਗ ਨੂੰ ਪੈਨਲ ਭੇਜਣ ਦੇ ਹਿਦਾਇਤ ਕਰ ਦਿੱਤੀ ਹੈ। ਦੇਖਿਆ ਜਾਵੇ ਤਾ ਕੇ ਪੀ ਐੱਸ ਗਿੱਲ ਤੋਂ ਬਾਅਦ ਸੁਰੇਸ਼ ਅਰੋੜਾ ਅਜਿਹੇ ਡੀਜੀਪੀ ਹਨ ਜਿਨ੍ਹਾਂ ਦੇ ਕਾਰਜਕਾਲ ਵਿਚ ਇਸ ਤਰ੍ਹਾਂ ਵਾਧਾ ਹੋਇਆ ਹੋਵੇ, ਚਰਚਾ ਇਹ ਵੀ ਹੈ।

ਕਿ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਡੀਜੀਪੀ ਚਟੋਪਾਧਿਆ ਦਾ ਨਾਮ ਇਸ ਕਤਾਰ ਵਿਚ ਅੱਗੇ ਦੱਸਿਆ ਜਾ ਰਿਹਾ ਪਰ ਹੁਣ ਦੇਖਣਾ ਇਹ ਹੈ ਕਿ ਸੁਰੇਸ਼ ਅਰੋੜਾ ਤੋਂ ਬਾਅਦ ਪੰਜਾਬ ਸਰਕਾਰ ਕਿਸਦੇ ਹੱਥ ਵਿਚ ਸੂਬੇ ਦੀ ਪੁਲਿਸ ਦੀ ਕਮਾਨ ਦਿੰਦੀ ਹੈ ?