ਐਸਿਸਟੈਂਟ ਪ੍ਰੋਫੈਸਰ ਦੇ 61 ਅਹੁਦਿਆਂ ’ਤੇ ਨਿਕਲੀਆਂ ਨੌਕਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਵੈਬਸਾਈਟ ’ਤੇ ਚੈਕ ਕੀਤੀ ਜਾ ਸਕਦੀ ਹੈ ਇਸ ਸਬੰਧੀ ਜਾਣਕਾਰੀ

Assistant Professor 61 Jobs

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਨੇ ਐਸਿਸਟੈਂਟ ਪ੍ਰੋਫ਼ੈਸਰ ਦੇ ਆਹੁਦਿਆਂ ਨੂੰ ਭਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਕੁਲ 61 ਆਹੁਦਿਆਂ ’ਤੇ ਨਿਯੁਕਤੀ ਕੀਤੀ ਜਾਵੇਗੀ। ਇਛੁੱਕ ਅਤੇ ਯੋਗ ਉਮੀਦਵਾਰ ਇਸ ਵਾਸਤੇ ਅਰਜ਼ੀ ਭੇਜ ਸਕਦੇ ਹਨ। ਅਰਜ਼ੀ ਭੇਜਣ ਦੀ ਆਖਰੀ ਤਰੀਕ 20 ਮਈ 2019 ਹੈ। ਸਬੰਧਿਤ ਸਪੇਸ਼ਲਾਈਜੇਸ਼ਨ ਵਿਚ ਡੀਏਐਮ ਐਮਸੀਐਚ ਡਿਗਰੀ ਹੋਣੀ ਚਾਹੀਦੀ ਹੈ।

ਕਿਸੇ ਵੀ ਪੋਸਟ ਗ੍ਰੈਜੂਏਟ ਮੈਡੀਕਲ ਕਾਲਜ ਵਿਚ ਸੀਨੀਅਰ ਰੈਜਿਡੈਂਟ, ਰਜਿਸਟ੍ਰਾਰ, ਲੈਕਚਰਾਰ, ਡਿਮਾਨਸਟ੍ਰੇਟਰ ਦਾ ਤਿੰਨ ਸਾਲ ਤਜ਼ਰਬਾ ਹੋਣਾ ਚਾਹੀਦਾ ਹੈ। ਇਸ ਦੀ ਤਨਖ਼ਾਹ 37400 ਤੋਂ 67000 ਹੋਵੇਗੀ। ਨੌਕਰੀ ਦੇ ਫਾਰਮ ਭਰਨ ਲਈ ਬਰਾਬਰ ਅਤੇ ਓਬੀਸੀ ਵਰਗ ਦੇ ਉਮੀਦਵਾਰਾਂ ਲਈ 1500 ਰੁਪਏ ਐਸਸੀ, ਐਸਟੀ ਵਰਗ ਦੇ ਉਮੀਦਵਾਰਾਂ ਲਈ 750 ਰੁਪਏ ਦੀ ਫ਼ੀਸ ਹੋਵੇਗੀ। ਡਿਮਾਂਡ ਡਰਾਫਟ ਰਾਹੀਂ ਫ਼ੀਸ ਦਾ ਭੁਗਤਾਨ ਕੀਤਾ ਜਾਵੇਗਾ।

ਡੀਡੀ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਵਿਚ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਇਸ ਆਹੁਦੇ ਲਈ ਇਛੁੱਕ ਅਤੇ ਯੋਗ ਉਮੀਦਵਾਰਾਂ ਨੂੰ ਵੈਬਸਾਈਟ ’ਤੇ ਜਾ ਕੇ ਲਾਗਇਨ ਕਰਨਾ ਹੋਵੇਗਾ। ਇੱਥੋਂ ਇਕ ਫਾਰਮ ਡਾਊਨਲੋਡ ਕਰਕੇ ਇਸ ਵਿਚ ਮੰਗੀ ਗਈ ਸਾਰੀ ਜਾਣਕਾਰੀ ਨੂੰ ਦਰਜ ਕਰਨਾ ਹੋਵੇਗਾ ਅਤੇ ਅਰਜ਼ੀ ਨੂੰ ਪੈਕ ਕਰਕੇ ਡਾਕ ਦੇ ਜ਼ਰੀਏ ਨਿਰਧਾਰਿਤ ਤਰੀਕ ਤਕ ਤੈਅ ਪਤੇ ’ਤੇ ਭੇਜਣਾ ਹੋਵੇਗਾ।