30 ਹਜ਼ਾਰ ਤੋਂ ਜ਼ਿਆਦਾ ਵਰਕਿੰਗ ਵੀਜ਼ੇ ਜਾਰੀ ਕਰੇਗਾ ਅਮਰੀਕਾ, ਇਨ੍ਹਾਂ ਨੌਕਰੀਆਂ ਲਈ ਮਿਲ ਸਕਦਾ ਹੈ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਪ੍ਰਸ਼ਾਸਨ ਸੰਤਬਰ ਦੇ ਅਖੀਰ ਤੱਕ ਅਮਰੀਕਾ ਵਿਚ ਅਸਥਾਈ ਕੰਮਾਂ ਲਈ 30 ਹਜ਼ਾਰ ਹੋਰ ਵਿਦੇਸ਼ੀ ਕਰਮਚਾਰੀਆਂ ਨੂੰ ਵੀਜ਼ਾ ਉਪਲਬਧ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।

US visas

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਸੰਤਬਰ ਦੇ ਅਖੀਰ ਤੱਕ ਅਮਰੀਕਾ ਵਿਚ ਅਸਥਾਈ ਕੰਮਾਂ ਲਈ 30 ਹਜ਼ਾਰ ਹੋਰ ਵਿਦੇਸ਼ੀ ਕਰਮਚਾਰੀਆਂ ਨੂੰ ਵੀਜ਼ਾ ਉਪਲਬਧ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਯੋਜਨਾ ਸਕੀਮ ਦਾ ਬਿਓਰਾ ਡਰਾਫਟ ਨਿਯਮ ਵਿਚ ਮੌਜੂਦ ਹੈ। ਇਸ ਨਾਲ ਮੱਛੀ ਪਾਲਣ, ਲੱਕੜੀ ਨਾਲ ਜੁੜੇ ਕੰਮ ਕਰਨ ਵਾਲੀਆਂ ਕੰਪਨੀਆਂ, ਹੋਟਲਾਂ ਆਦਿ ਨੂੰ ਫਾਇਦਾ ਹੋਵੇਗਾ। ਇਹ ਸਾਰੇ ਕੰਮ ਅਸਥਾਈ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਐਚ-2ਬੀ ਵੀਜ਼ੇ ਸਿਰਫ ਉਹਨਾਂ ਵਿਦੇਸ਼ੀ ਕਰਮਚਾਰੀਆਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਕੋਲ ਪਿਛਲੇ ਤਿੰਨ ਸਾਲਾਂ ਵਿਚ ਵੀਜ਼ਾ ਰਿਹਾ ਹੋਵੇਗਾ। ਕਈ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਮਾਲਕ ਹਰ ਸਾਲ ਕੰਮ ‘ਤੇ ਵਾਪਿਸ ਲੈ ਆਉਂਦੇ ਸੀ। ਫੈਡਰਲ ਰਜਿਸਟਰ ਵਿਚ ਅਸਥਾਈ ਨਿਯਮਾਂ ਦੇ ਪ੍ਰਕਾਸ਼ਨ ਤੋਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਕਰਮਚਰੀਆਂ ਵੱਲੋਂ ਮਾਲਕ ਕੋਲੋਂ ਅਰਜ਼ੀਆਂ ਲੈਣੀਆ ਸ਼ੁਰੂ ਕਰੇਗਾ।

8 ਮਈ ਨੂੰ ਇਸਦੇ ਸਬੰਧ ਵਿਚ ਨਿਯਮ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ। ਮਜ਼ਬੂਤ ਆਰਥਿਕਤਾ ਵਿਚ ਮਾਲਕਾਂ ਲਈ ਕਰਮਚਾਰੀਆਂ ਦੀ ਤਲਾਸ਼ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਅਤੇ ਹਰੇਕ ਵਿੱਤੀ ਸਾਲ ਵਿਚ 66,000 ਸੀਜ਼ਨਲ ਜਾਂ ਮੌਸਮੀ ਵੀਜ਼ਿਆਂ ਦੀ ਗਿਣਤੀ ਤੈਅ ਕੀਤੀ ਗਈ ਹੈ।