ਬਿਨ੍ਹਾਂ GPS ਵਾਲੇ ਵਾਹਨ ‘ਚ EVM ਮਿਲਣ ‘ਤੇ ਸਟਾਫ਼ ਹੋਵੇਗਾ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਦੇ ਪੰਜਾਬ ਨਾਲ ਸੰਬੰਧਤ ਉੱਚ ਅਧਿਕਾਰੀਆਂ ਵੱਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (EVM) ਦੀ...

EVM Mahine

ਚੰਡੀਗੜ੍ਹ: ਚੋਣ ਕਮਿਸ਼ਨ ਦੇ ਪੰਜਾਬ ਨਾਲ ਸੰਬੰਧਤ ਉੱਚ ਅਧਿਕਾਰੀਆਂ ਵੱਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (EVM) ਦੀ ਸੁਰੱਖਿਆ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਾਰੁਣਾ ਰਾਜੂ ਨੇ ਈ.ਵੀ.ਐਮ ਦੀ ਸੁਰੱਖਿਆ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਜੇ ਬਿਨਾਂ ਜੀਪੀਐਸ ਲੱਗੇ ਵਾਹਨ ਵਿਚ ਈਵੀਐਮ ਨੂੰ ਇਧਰ ਉਧਰ ਲਿਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਹੀ ਇਸ ਨਾਲ ਸਬੰਧਤ ਚੋਣ ਡਿਊਟੀ ਉਤੇ ਲੱਗੇ ਪੂਰੇ ਸਟਾਫ਼ ਨੂੰ ਮੁਅੱਤਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ ਉਤੇ ਈਵੀਐਮ ਰੱਖੀਆਂ ਗਈਆਂ ਹਨ ਤੇ ਆਉਣ ਵਾਲ ਦਿਨਾਂ ਵਿਚ ਪੋਲਿੰਗ ਸਟੇਸ਼ਨਾਂ ਤੇ ਗਿਣਤੀ ਕੇਂਦਰਾਂ ਦਾਇਦ ਉਤੇ ਇਧਰ-ਉਧਰ ਲਿਜਾਣ ਸਮੇਂ ਜੀਪੀਐਸ ਸਿਸਟਮ ਰਾਂਹੀ ਪੂਰੀ ਨਜ਼ਰ ਰਹੇਗੀ। ਕਈ ਰਾਜਾਂ ਵਿਚ ਈਵੀਐਮ ਨੂੰ ਕੁਝ ਥਾਵਾਂ ਉਤੇ ਇਧਰ-ਉਧਰ ਪ੍ਰਾਈਵੇਟ ਲੋਕਾਂ ਵੱਲੋਂ ਲਿਜਾਣ ਦੀਆਂ ਵਾਇਰਲ ਹੋਈਆਂ ਵੀਡੀਓਜ਼ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹੀ ਕੋਈ ਗੁੰਜਾਇਸ਼ ਨਹੀਂ. ਉਨ੍ਹਾਂ ਕਿਹਾ ਕਿ ਇਕ ਵੀ ਮਸ਼ੀਨ ਬਿਨ੍ਹਾਂ ਜੀਪੀਐਸ ਸਿਸਟਮ ਦੇ ਇਧਰ-ਉਧਰ ਨਹੀਂ ਹੋਣ ਦਿੱਤੀ ਜਾਵੇਗੀ।

ਮਹਿਲਾ ਸਟਾਫ਼ ਨੂੰ ਇਸ ਵਾਰ ਸਖ਼ਤ ਹਦਾਇਤਾਂ ਹਨ ਕਿ ਵੋਟਾਂ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਆਪੋ ਆਪਣੀਆਂ ਮਸ਼ੀਨਾਂ ਖ਼ੁਦ ਗਿਣਤੀ ਕੇਂਦਰਾਂ ਤੱਕ ਪਹੁੰਚਾਉਣ ਭਾਵੇਂ ਇਸ ਲਈ ਦੇਰ ਰਾਤ ਦਾ ਸਮਾਂ ਵੀ ਕਿਉਂ ਨਾ ਹੋਵੇ। ਉਨ੍ਹਾਂ ਦੱਸਿਆ ਕਿ ਮਹਿਲਾ ਸਟਾਫ਼ ਨੂੰ ਮਸ਼ੀਨਾਂ ਜਮ੍ਹਾਂ ਕਰਵਾਉਣ ਤੋਂ ਬਾਅਦ ਆਪੋ-ਆਪਣੇ ਘਰਾਂ ਤੱਕ ਪਹੁੰਚਾਉਣ ਲਈ ਕਮਿਸ਼ਨ ਨੇ ਵਿਸ਼ੇਸ਼ ਪ੍ਰਬੰਧ ਕੀਤਾ ਹਨ। ਪੋਲਿੰਗ ਸਟਾਫ਼ ਲਈ ਰਾਜ ਦਾ ਮੁੱਖ ਚੋਣ ਦਫ਼ਤਰ ਵੱਲੋਂ 8 ਹਜ਼ਾਰ ਬੱਸਾਂ ਤੋਂ ਇਲਾਵਾ ਹੋਰ ਵਾਹਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।