Fazilka News : ਫਾਜ਼ਿਲਕਾ 'ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Fazilka News : ਫ਼ਿਲਹਾਲ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਪੁਲਿਸ ਜਾਂਚ ’ਚ ਜੁਟੀ  

ਮ੍ਰਿਤਕ ਦੇ ਪਰਿਵਾਰ ਵਾਲੇ

Fazilka News :ਫਾਜ਼ਿਲਕਾ ਦੇ ਪਿੰਡ ਚੱਕਰ ਵਾਲੇ ਝੁੱਗੀ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਸਰਕਾਰੀ ਹਸਪਤਾਲ 'ਚ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸੂਚਨਾ ਮਿਲਣ 'ਤੇ ਇੱਥੇ ਪੁੱਜੇ ਹਨ। ਚਰਨ ਸਿੰਘ ਦੀ ਮੌਤ ਕਿੱਥੇ ਹੋਈ ਹੈ, ਫ਼ਿਲਹਾਲ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।

ਇਹ ਵੀ ਪੜੋ:Spider Twins : ਕੁਦਰਤ ਦਾ ਕਰਿਸ਼ਮਾ ਹੈ ਅਜੀਬ ! ਇੰਡੋਨੇਸ਼ੀਆ ’ਚ ਔਰਤ ਨੇ 4 ਬਾਹਾਂ ਅਤੇ 3 ਲੱਤਾਂ ਵਾਲੇ ਜੁੜਵਾਂ ਪੁੱਤਰਾਂ ਨੂੰ ਦਿੱਤਾ ਜਨਮ 

ਜਾਣਕਾਰੀ ਦਿੰਦਿਆਂ ਮਹਿਲਾ ਛਿੰਦੋ ਬਾਈ ਨੇ ਦੱਸਿਆ ਕਿ ਉਸ ਦਾ ਭਤੀਜਾ ਚਰਨ ਸਿੰਘ ਆਪਣੇ ਕੰਮ 'ਤੇ ਗਿਆ ਹੋਇਆ ਸੀ, ਜਿਸ 'ਤੇ ਉਨ੍ਹਾਂ ਪਤਾ ਚੱਲਿਆ ਕਿ ਉਸ ਦੇ ਭਤੀਜੇ ਦੀ ਤਬੀਅਤ ਖ਼ਰਾਬ ਹੈ।  ਉਸ ਨੂੰ ਇਲਾਜ ਲਈ ਹਸਪਤਾਲ ਲਿਆਇਆ ਗਿਆ ਜਦੋਂ ਉਹ ਸਿੱਧਾ ਸਰਕਾਰੀ ਹਸਪਤਾਲ ਪਹੁੰਚੀ ਤਾਂ ਪਤਾ ਲੱਗਾ ਕਿ ਚਰਨ ਸਿੰਘ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜੋ:Rohit Sharma : ਕ੍ਰਿਕਟਰ ਰੋਹਿਤ ਸ਼ਰਮਾ ਨੇ ਕੈਮਰਾਮੈਨ ਅੱਗੇ ਜੋੜੇ ਹੱਥ ਕਿਹਾ ‘ਭਾਈ’ ਆਡੀਓ ਬੰਦ ਕਰ ਦਿਓ, ਜਾਣੋ ਕੀ ਹੈ ਮਾਮਲਾ

ਮ੍ਰਿਤਕ ਦੀ ਉਮਰ 48 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਬਿਜਲੀ ਦੇ ਖੰਭੇ ਤੋਂ ਕਿਵੇਂ ਹੋਈ ਹੈ। ਫ਼ਿਲਹਾਲ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

(For more news apart from  youth died under suspicious circumstances in Fazilka News in Punjabi, stay tuned to Rozana Spokesman)